ਗੌਰਵ ਕੁਮਾਰ ਸਲੂਜਾ, ਲੁਧਿਆਣਾ : ਬੀਤੇ ਦਿਨੀਂ ਥਾਣਾ ਸਲੇਮ ਟਾਬਰੀ ਦੀ ਪੁਲਿਸ ਪਾਰਟੀ ਟੀਮ ਵੱਲੋਂ ਲੁੱਟਾਂ ਖੋਹਾਂ ਅਤੇ ਚੋਰੀਆਂ ਕਰਨ ਦੇ ਮਾਮਲੇ ਵਿੱਚ ਅਕਾਲੀ ਆਗੂ ਦੇ ਭਰਾ ਸਮੇਤ ਤਿੰਨ ਵਿਅਕਤੀਆਂ ਤੇ ਲੁੱਟਾਂ ਖੋਹਾਂ ਅਤੇ ਚੋਰੀ ਕਰਨ ਦਾ ਮੁਕੱਦਮਾ ਦਰਜ ਕੀਤਾ ਹੈ। ਦੂਜੇ ਪਾਸੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਏਐਸਆਈ ਜਗਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਵਿਅਕਤੀਆਂ ਤੇ ਵੱਖ-ਵੱਖ ਮੁਦਈਆਂ ਦੇ ਬਿਆਨਾਂ 'ਤੇ ਲੁੱਟਾਂ-ਖੋਹਾਂ ਅਤੇ ਚੋਰੀ ਕਰਨ ਦੇ ਮਾਮਲੇ ਦਰਜ ਕੀਤੇ ਹਨ ਜਿਨ੍ਹਾਂ ਦੀ ਪਹਿਚਾਣ ਮਹਿਕਪ੍ਰੀਤ ਸਿੰਘ,ਅਭਿਸ਼ੇਕ ਕੁਮਾਰ ਅਤੇ ਲਾਡੀ ਵਜੋਂ ਹੋਈ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਤੇ ਬਿਹਾਰੀ ਕੁਮਾਰ ਦੇ ਬਿਆਨਾਂ ਅਨੁਸਾਰ, ਉਹ 15 ਅਕਤੂਬਰ ਨੂੰ ਆਪਣੇ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਕਿ ਸ਼ਾਮ 7 ਵਜੇ ਉਸ ਨੂੰ ਉਦਯੋਗ ਬਿਹਾਰ ਬਹਾਦੁਰ ਕੇ ਰੋਡ 'ਤੇ ਤਿੰਨ ਵਿਅਕਤੀ ਮੋਟਰਸਾਈਕਲ pb10dy 5408 'ਤੇ ਮੇਰੇ ਕੋਲ ਆਏ ਅਤੇ ਜ਼ਬਰਦਸਤੀ ਮੇਰਾ ਮੋਬਾਈਲ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ।

ਦੂਜੇ ਪਾਸੇ ਰਣਜੋਤ ਸਿੰਘ ਅਨੁਸਾਰ, ਉਹ ਸ਼ਟਰਿੰਗ ਦੇ ਕੰਮ ਦੀ ਦੇਖਭਾਲ ਕਰਦਾ ਸੀ। ਉਦਯੋਗ ਬਿਹਾਰ ਬਹਾਦਰਕੇ ਰੋਡ ਵਿਖੇ ਸ਼ਟਰਿੰਗ ਦੀਆਂ ਪਲੇਟਾਂ ਪਈਆਂ ਸਨ ਕਿ 4 ਅਕਤੂਬਰ ਨੂੰ ਰਾਤ 11 ਵਜੇ ਸਾਮਾਨ ਚੈੱਕ ਕਰਨ ਲਈ ਉਦਯੋਗ ਬਿਹਾਰ ਗਿਆ ਤਾਂ ਜਿੱਥੇ ਉਕਤ ਦੋਸ਼ੀਆਂ ਵਲੋਂ ਸ਼ਟਰਿੰਗ ਦੀਆਂ ਪਲੇਟਾਂ ਅਤੇ ਲੋਹੇ ਦੇ ਚੈਨਲ ਟਰੈਕਟਰ ਟਰਾਲੀ ਵਿੱਚ ਲੱਦ ਰਹੇ ਸਨ ਜੋ ਕਿ ਉਸ ਨੂੰ ਆਉਂਦਾ ਦੇਖ ਕੇ ਮੌਕੇ ਤੋਂ ਫ਼ਰਾਰ ਹੋ ਗਏ ਜਿਸ ਦੌਰਾਨ ਪਤਾ ਲੱਗਣ ਤੇ 30 ਸ਼ਟਰਿੰਗ ਪਲੇਟਾਂ ਅਤੇ 22 ਲੋਹੇ ਦੇ ਚੈਨਲ ਚੋਰੀ ਹੋਏ ਪਾਏ ਗਏ ਜਿਸ ਸਬੰਧੀ ਇਨ੍ਹਾਂ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਇਨ੍ਹਾਂ ਦੀ ਭਾਲ ਜਾਰੀ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਤਿੰਨਾਂ ਦੋਸ਼ੀਆਂ ਚੋਂ ਦੋਸ਼ੀ ਅਭਿਸ਼ੇਕ ਕੁਮਾਰ ਪਿੰਡ ਭੱਟੀਆਂ ਚ ਅਕਾਲੀ ਆਗੂ ਅਤੇ ਮੌਜੂਦਾ ਮੈਂਬਰ ਪੰਚਾਇਤ ਦਾ ਭਰਾ ਦੱਸਿਆ ਜਾ ਰਿਹਾ ਹੈ

Posted By: Jagjit Singh