ਹਰਜੋਤ ਸਿੰਘ ਅਰੋੜਾ, ਲੁਧਿਆਣਾ

ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਹੋਰਾਂ ਦੀ ਅਗਵਾਈ ਵਿਚ ਪੁਲਿਸ ਕਮਿਸ਼ਨਰ ਲੁਧਿਆਣਾ ਨਾਲ ਮੁਲਾਕਾਤ ਕੀਤੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਿਢੱਲੋਂ ਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸਾ ਵਿਰੁੱਧ ਕੇਸ ਦਰਜ ਕਰਨਾ ਤੇ ਰੇਹੜੀ-ਫੜ੍ਹੀ ਵਾਲਿਆਂ ਦਾ ਮੁੱਦਾ ਚੁੱਕਿਆ। ਪੁਲਿਸ ਕਮਿਸ਼ਨਰ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਇਨਸਾਫ ਦਾ ਭਰੋਸਾ ਦਿੱਤਾ ਹੈ। ਸੀਨੀਅਰ ਅਕਾਲੀ ਆਗੂ ਮਹੇਸਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਨਿਗਮ ਲੁਧਿਆਣਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਲਿਖਤੀ ਤੌਰ 'ਤੇ ਦਿੱਤਾ ਹੈ ਕਿ ਜਦੋਂ ਤਕ ਵੈਂਡਰ ਜ਼ੋਨ ਅਲਾਟ ਨਹੀਂ ਕੀਤੇ ਜਾਂਦੇ ਉਦੋਂ ਤਕ ਰੇਹੜੀ-ਫੜ੍ਹੀ ਵਿਕਰੇਤਾਵਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਆਗੂ ਰਣਜੀਤ ਸਿੰਘ ਿਢੱਲੋਂ ਅਤੇ ਗੁਰਦੀਪ ਸਿੰਘ ਗੋਸਾ ਨੇ ਸਿਰਫ ਵਿਰੋਧ ਪ੍ਰਦਰਸ਼ਨ ਦੀ ਹਮਾਇਤ ਕੀਤੀ ਸੀ, ਪਰ ਪੁਲਿਸ ਨੇ ਉਨ੍ਹਾਂ ਖ਼ਿਲਾਫ ਕੇਸ ਦਰਜ ਕਰ ਲਿਆ ਹੈ ਜੋ ਕਾਨੂੰਨ ਦੇ ਵਿਰੁੱਧ ਹੈ। ਸ਼੍ਰੋਮਣੀ ਅਕਾਲੀ ਦਲ ਦੇ ਕਾਨੂੰਨੀ ਵਿੰਗ ਦੇ ਪ੍ਰਧਾਨ ਪਰੂਪਕਾਰ ਸਿੰਘ ਘੁੰਮਣ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਕੋਈ ਜੁਰਮ ਨਹੀਂ ਹੈ ਅਤੇ ਇਹ ਭਾਰਤ ਦੇ ਸੰਵਿਧਾਨ ਅਨੁਸਾਰ ਲੋਕਾਂ ਦਾ ਹੱਕ ਹੈ। ਰਣਜੀਤ ਸਿੰਘ ਿਢੱਲੋਂ ਅਤੇ ਗੁਰਦੀਪ ਸਿੰਘ ਗੋਸ਼ਾ ਵਿਰੁੱਧ ਕੇਸ ਦਰਜ ਕਰਨਾ ਕਾਨੂੰਨ ਦੇ ਵਿਰੁੱਧ ਹੈ ਤੇ ਉਹ ਕਾਨੂੰਨੀ ਲੜਾਈ ਲੜਨਗੇ। ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ ਨੇ ਕਿਹਾ ਕਿ ਨਿਗਮ ਦੀ ਮੀਟਿੰਗ 'ਚ ਮਤਾ ਪਾਸ ਕੀਤਾ ਗਿਆ ਸੀ ਅਤੇ ਵਿਕਰੇਤਾ ਜ਼ੋਨ ਅਲਾਟ ਹੋਣ ਤਕ ਕਾਨੂੰਨੀ ਤੌਰ 'ਤੇ ਵਿਕਰੇਤਾਵਾਂ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਜਾਵੇ। ਹੁਣ ਰੇਹੜੀ ਫੜ੍ਹੀ ਖ਼ਿਲਾਫ ਕਾਰਵਾਈ ਜਾਇਜ਼ ਨਹੀਂ ਹੈ। ਰਣਜੀਤ ਸਿੰਘ ਿਢੱਲੋਂ ਤੇ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਆਮ ਲੋਕਾਂ ਲਈ ਆਪਣੀ ਆਵਾਜ ਬੁਲੰਦ ਕਰਦੇ ਰਹਿਣਗੇ। ਇਸ ਮੌਕੇ ਹਰਭਜਨ ਸਿੰਘ, ਕੁਲਦੀਪ ਸਿੰਘ ਖਾਲਸਾ, ਸੁਰਿੰਦਰ ਕੌਰ, ਰਣਜੀਤ ਕੌਰ ਭੋਲੀ, ਸਰਬਜੀਤ ਸਿੰਘ ਲਾਡੀ, ਜਸਦੀਪ ਸਿੰਘ ਕਾਉਂਕੇ, ਸੁਰਿੰਦਰ ਸਿੰਘ ਚੌਹਾਨ, ਮਨਪ੍ਰਰੀਤ ਸਿੰਘ, ਜਤਿੰਦਰ ਸਿੰਘ ਖਾਲਸਾ, ਤਰਸੇਮ ਸਿੰਘ ਭਿੰਡਰ, ਅੰਗਰੇਜ ਸਿੰਘ, ਗੁਰਦੀਪ ਸਿੰਘ, ਭੁਪਿੰਦਰ ਸਿੰਘ, ਇੰਦਰਜੀਤ ਸਿੰਘ ਗਿੱਲ, ਤਰਨਦੀਪ ਸਿੰਘ, ਗੁਰਦੇਵ ਸਿੰਘ ਗਗਨ, ਸੁਰਿੰਦਰਪਾਲ ਸਿੰਘ, ਈਸਾਨ ਸ਼ਰਮਾ, ਐਡਵੋਕੇਟ ਗੌਰਵ ਬੱਗਾ, ਸੰਨੀ ਬੇਦੀ, ਅਸਵਨੀ ਪਾਸੀ, ਹਰਪਾਲ ਸਿੰਘ, ਵਰੁਣ ਮਲਹੋਤਰਾ, ਚਿਰਾਗ ਅਰੋੜਾ, ਦੀਪਕ ਕੁਮਾਰ ਤੇ ਜੋਨੀ ਗੋਇਲ ਮੌਜੂਦ ਸਨ।