ਉਮੇਸ਼ ਜੈਨ, ਸ਼੍ਰੀ ਮਾਛੀਵਾੜਾ ਸਾਹਿਬ

ਸ਼ੋ੍ਮਣੀ ਅਕਾਲੀ ਦਲ ਅੰਮਿ੍ਤਸਰ ਵੱਲੋਂ ਸੀਏਏ ਦੇ ਵਿਰੋਧ ਵਿਚ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਮਾਛੀਵਾੜਾ 'ਚ ਕੋਈ ਅਸਰ ਨਹੀਂ ਦਿਖਾਈ ਦਿੱਤਾ ਤੇ ਬਜ਼ਾਰ ਵਿਚ ਆਮ ਵਾਂਗ ਚਹਿਲ ਪਹਿਲ ਰਹੀ। ਮਾਛੀਵਾੜਾ ਦੇ ਜ਼ਿਆਦਾਤਰ ਦੁਕਾਨਦਾਰਾਂ ਨੂੰ ਇਹ ਨਹੀਂ ਪਤਾ ਕਿ ਕਿਸੇ ਸਿਆਸੀ ਪਾਰਟੀ ਨੇ ਬੰਦ ਦਾ ਸੱਦਾ ਦਿੱਤਾ ਹੋਇਆ ਹੈ ਜਿਸ ਕਾਰਨ ਦੁਕਾਨਾਂ ਆਮ ਵਾਂਗ ਖੁੱਲ੍ਹੀਆਂ ਰਹੀਆਂ।

ਬੇਸ਼ੱਕ ਬੰਦ ਸੱਦੇ ਕਾਰਨ ਸਮਰਾਲਾ ਦੇ ਡੀਐੱਸਪੀ ਐੱਚਐੱਸ ਮਾਨ, ਥਾਣਾ ਮੁਖੀ ਸੁਖਵੀਰ ਸਿੰਘ ਪੁਲਿਸ ਬਲ ਸਮੇਤ ਇਲਾਕੇ ਵਿਚ ਮੁਸਤੈਦ ਸਨ ਪਰ ਕਿਸੇ ਵੀ ਜਥੇਬੰਦੀ ਨੇ ਨਾ ਕੋਈ ਰੋਸ ਮੁਜ਼ਾਹਰਾ ਕੀਤਾ ਤੇ ਨਾ ਹੀ ਦੁਕਾਨਾਂ ਬੰਦ ਕਰਨ ਲਈ ਬਜ਼ਾਰਾਂ ਵਿਚ ਆਏ।