v> ਅਮਨਪ੍ਰੀਤ ਸਿੰਘ ਚੌਹਾਨ, ਲੁਧਿਆਣਾ : ਡੀਸੀ ਕੰਪਲੈਕਸ ਦੇ ਬਾਹਰ ਸਮਾਜ ਸੇਵੀ ਜੈ ਪ੍ਰਕਾਸ਼ ਜੈਨ ਉਰਫ਼ ਟੀਟੂ ਬਾਣੀਆ ਨੇ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਮਹਿੰਗਾਈ ਨੂੰ ਲੈ ਕੇ ਹਾਸਮਈ ਢੰਗ ਨਾਲ ਪ੍ਰਦਰਸ਼ਨ ਕੀਤਾ। ਸਾਥੀਆਂ ਸਮੇਤ ਟੀਟੂ ਨੇ ਫੜ੍ਹੀ ਲਗਾ ਕੇ ਪਾਥੀਆਂ ਵੇਚਣ ਦੇ ਹੋਕੇ ਲਗਾਏ। ਟੀਟੂ ਨੇ ਕਿਹਾ ਕਿ ਸਰਕਾਰ ਨੇ ਰਸੋਈ ਗੈਸ 'ਤੇ ਸਬਸਿਡੀ ਬੰਦ ਕਰ ਦਿੱਤੀ ਹੈ, ਹੁਣ ਕਾਰੋਬਾਰ ਕਰਨ ਵਾਸਤੇ ਸਾਨੂੰ ਗੋਹੇ ਦੀਆਂ ਪਾਥੀਆਂ ਵੇਚਣੀਆਂ ਪੈਣਗੀਆਂ ਅਤੇ ਸਰਕਾਰ ਹੁਣ ਪਾਥੀਆਂ 'ਤੇ ਹੀ ਕਰਜ਼ਾ ਦੇਵੇ। ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਦਾ ਕਿਸਾਨ ਖੇਤੀ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਵਾਸਤੇ ਸੰਘਰਸ਼ ਕਰ ਰਿਹਾ ਹੈ ਤੇ ਦੂਸਰੇ ਪਾਸੇ ਸਰਕਾਰ ਆਏ ਦਿਨ ਪੈਟਰੋਲ, ਡੀਜ਼ਲ, ਐੱਲਪੀਜੀ ਗੈਸ ਤੋਂ ਇਲਾਵਾ ਪੂਰ ਵੀ ਰੋਜ਼ਾਨਾ ਇਸਤਮਾਲ ਕਰਨ ਵਾਲੀਆਂ ਚੀਜ਼ਾਂ ਦੇ ਰੇਟ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕੋਰੋਨਾ ਦੀ ਮਾਰ ਕਾਰਨ ਲੋਕਾਂ ਦੇ ਕੰਮਕਾਜ ਠੱਪ ਪਏ ਹਨ ਪਰ ਮਹਿੰਗਾਈ ਵਧਣ ਨਾਲ ਬੇਰੁਜ਼ਗਾਰੀ ਤੇ ਭੁੱਖਮਰੀ ਹੋਰ ਵੀ ਵਧੇਗੀ।

Posted By: Seema Anand