ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਗਾਇਕ ਸਿੱਧੂ ਮੂਸੇ ਵਾਲੇ ਨਾਲ ਗੀਤ 'ਧੱਕਾ' ਗਾਕੇ ਚਰਚਾ 'ਚ ਆਈ ਚਰਚਿਤ ਸੁਰੀਲੀ ਗਾਇਕਾ ਅਫ਼ਸਾਨਾ ਖਾਨ ਤੇ ਸੰਗੀਤਕਾਰ ਜੀ.ਗੁਰੀ ਜਰਗ ਦੀ ਜੋੜੀ 'ਡਰੀਮ ਬਰੇਕਰ' ਗੀਤ ਦੀ ਸਫਲਤਾ ਤੋਂ ਬਾਅਦ 7 ਜੂਨ ਨੂੰ ਆਪਣਾ ਨਵਾਂ ਗੀਤ 'ਮਾਰਨਾ ਏ ਮੈਨੂੰ' ਲੈਕੇ ਆਪਣੇ ਚਾਹੰੁਣ ਵਾਲਿਆਂ ਦੇ ਸਨਮੁੱਖ ਹੋ ਰਹੀ ਹੈ। ਮਿਊਜਿਕ ਕਮਾਲ ਸੰਗੀਤਕ ਕੰਪਨੀ ਤੇ ਪ੍ਰਡਿਊਸਰ ਦੀਦਾਰ ਸਿੰਘ ਮਾਂਗਟ ਤੇ ਰੁਪਿੰਦਰ ਕੌਰ ਵੱਲੋਂ ਰਿਲੀਜ ਕੀਤੇ ਜਾ ਰਹੇ ਇਸ ਗੀਤ ਨੂੰ ਸੰਗੀਤਕ ਧੁਨਾਂ ਨਾਲ ਚਰਚਿਤ ਸੰਗੀਤਕਾਰ ਜੀ.ਗੁਰੀ ਜਰਗ ਨੇ ਸ਼ਿੰਗਾਰਿਆ ਹੈ ਤੇ ਇਸ ਗੀਤ ਨੂੰ ਚਰਚਿਤ ਗੀਤਕਾਰ ਸਿੰਘ ਜੀਤ ਚਣਕੋਈਆਂ ਨੇ ਲਿਖਿਆ ਹੈ ਤੇ ਇਸ ਗੀਤ ਦੀ ਮਿਕਸਿੰਗ ਤੇ ਮਾਸਟਰਿੰਗ ਬੀਟ ਕਿੰਗ ਨੇ ਕੀਤੀ ਹੈ। ਗਾਇਕਾ ਅਫਸਾਨਾ ਖਾਨ, ਸੰਗੀਤਕਾਰ ਜੀ.ਗੁਰੀ ਜਰਗ ਤੇ ਗੀਤਕਾਰ ਸਿੰਘ ਜੀਤ ਦੀ ਤਿੱਕੜੀ ਨੂੰ ਇਸ ਗੀਤ ਤੋਂ ਵੱਡੀਆਂ ਉਮੀਦਾਂ ਹਨ ਤੇ ਇਹ ਗੀਤ 7 ਜੂਨ ਨੂੰ ਰਿਲੀਜ ਹੋ ਰਿਹਾ।