ਪੱਤਰ ਪ੍ਰਰੇਰਕ, ਕੁਹਾੜਾ : ਥਾਣਾ ਕੂੰਮਕਲਾਂ ਅਧੀਨ ਪੈਂਦੀ ਸਾਹਨੇਵਾਲ ਪੁਲਿਸ ਚੌਕੀ ਨਜਦੀਕ ਸਬ ਤਹਸੀਲ ਕੰਮ ਆਏ ਵਿਅਕਤੀ ਦੀ ਬਾਹਰ ਖੜੀ ਐਕਟਿਵਾ ਚੋਰੀ ਹੋ ਗਈ। ਜਾਣਕਾਰੀ ਅਨੁਸਾਰ ਦੁਗਰੀ ਧਾਂਦਰਾ ਰੋਡ ਦੇ ਰਹਿਣ ਵਾਲੇ ਕਮਲ ਕੁਮਾਰ ਆਪਣੇ ਕੰਮ ਲਈ ਸਾਹੇਨਾਵਲ ਸਬ ਤਹਿਸੀਲ ਦਫ਼ਤਰ ਕੰਮ ਆਇਆ ਸੀ। ਜਿਸ ਨੇ ਆਪਣੀ ਐਕਟਿਵਾ ਤਹਿਸੀਲ ਦਫ਼ਤਰ ਦੇ ਬਾਹਰ ਖੜੀ ਕਰ ਅੰਦਰ ਕੰਮ ਕਰਨ ਚਲਾ ਗਿਆ। ਜਦੋਂ ਉਹ ਕੰਮ ਕਰਵਾ ਵਾਪਿਸ ਆਇਆ ਦੇਖਿਆ ਤਾਂ ਉਸਦੀ ਐਕਟਿਵਾ ਉਥੇ ਨਹੀਂ ਸੀ ਜਦੋਂ ਆਸ ਪਾਸ ਪਤਾ ਕੀਤਾ ਤਾਂ ਪਤਾ ਲਗਾ ਕਿ ਉਸਦੀ ਐਕਟਿਵਾ ਅਣਪਛਾਤੇ ਮੁਲਜ਼ਮ ਨੇ ਚੋਰੀ ਕਰ ਕੇ ਲੈ ਗਿਆ ਸੀ। ਕਮਲ ਕੁਮਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਚੌਂਕੀ ਇੰਚਾਰਜ ਰਣਧੀਰ ਸਿੰਘ ਨੇ ਕਮਲ ਦੀ ਸ਼ਿਕਾਇਤ 'ਤੇ ਐਕਟਿਵਾ ਕਰਨ ਵਾਲੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।