ਹਰਜੋਤ ਸਿੰਘ ਅਰੋੜਾ,ਲੁਧਿਆਣਾ : ਜੋਧੇਵਾਲ ਦੀ ਐਸਐਚਓ ਦੀ ਦੂਸਰੀ ਰਿਪੋਰਟ ਫ਼ੋਰ ਪਾਜ਼ੇਟਿਵ ਆਈ ਹੈ ਜਦਕਿ ਏਸੀਪੀ ਦੀ ਪਤਨੀ ਪਲਕ ਕੋਹਲੀ ਦੀ ਰਿਪੋਰਟ ਦੂਸਰੀ ਵਾਰ ਫਿਰ ਨੈਗਟਿਵ ਆਈ ਹੈ। ਇਸ ਤੋਂ ਇਲਾਵਾ ਏਐੱਸਆਈ ਸੁਖਦੇਵ ਸਿੰਘ ਨੂੰ ਜਲਦ ਹੀ ਹਸਪਤਾਲ ਤੋਂ ਛੁੱਟੀ ਮਿਲ ਜਾਏਗੀ ਜਦਕਿ ਮਹਿਲਾ ਇੰਸਪੈਕਟਰ ਨੂੰ ਅਜੇ ਡੀਐੱਮਸੀ ਹਸਪਤਾਲ ਵਿੱਚ ਹੀ ਭਰਤੀ ਰਹਿਣਾ ਹੋਵੇਗਾ। ਕੁਝ ਦਿਨਾਂ ਬਾਅਦ ਉਨ੍ਹਾਂ ਦੀ ਰਿਪੋਰਟ ਦੁਬਾਰਾ ਜਾਂਚ ਦੇ ਲਈ ਭੇਜੀ ਜਾਵੇਗੀ

ਜ਼ਿਕਰਯੋਗ ਹੈ ਕਿ ਮਹਿਲਾ ਇੰਸਪੈਕਟਰ, ਉਨ੍ਹਾਂ ਦਾ ਡਰਾਈਵਰ ਏਸੀਪੀ ਅਨਿਲ ਕੋਹਲੀ ਦੇ ਸੰਪਰਕ ਵਿੱਚ ਆਉਣ ਨਾਲ ਪਾਜ਼ੇਟਿਵ ਹੋ ਗਏ ਸਨ।

ਅੱਜ ਪੰਜਾਬੀ ਫਿਲਮ ਸਟਾਰ ਐਮੀ ਵਿਰਕ ਨੇ ਵੀਡੀਓ ਕਾਲ ਕਰਕੇ ਉਕਤ ਮਹਿਲਾ ਇੰਸਪੈਕਟਰ ਲਈ ਗਾਣਾ ਵੀ ਗਾਇਆ ਹੈ।

ਜ਼ਿਕਰਯੋਗ ਹੈ ਕਿ ਅੱਜ ਐਮੀ ਵਿਰਕ ਨੇ ਉਕਤ ਮਹਿਲਾ ਇੰਸਪੈਕਟਰ ਨੂੰ ਵੀਡੀਓ ਕਾਲ ਕੀਤੀ ਸੀ ਅਤੇ ਉਨ੍ਹਾਂ ਦਾ ਹਾਲ ਚਾਲ ਜਾਣਿਆ ਸੀ, ਉਕਤ ਮਹਿਲਾ ਇੰਸਪੈਕਟਰ ਦੀ ਫਰਮਾਇਸ਼ 'ਤੇ ਉਨ੍ਹਾਂ ਨੇ ਆਪਣੀ ਫਿਲਮ ਨਿੱਕਾ ਜੈਲਦਾਰ ਦਾ ਗਾਣਾ ਵੀ ਗਾਇਆ ਅਤੇ ਉਨ੍ਹਾਂ ਦੇ ਠੀਕ ਹੋਣ ਦੀ ਕਾਮਨਾ ਕੀਤੀ।


ਛੁੱਟੀ ਮਿਲਣ ਤੋਂ ਬਾਅਦ ਪਤੀ ਦੀਆਂ ਅਸਥੀਆਂ ਦੇਖੇਗੀ ਪਲਕ ਕੋਹਲੀ

ਜ਼ਿ ਕਰਯੋਗ ਹੈ ਕਿ ਏਸੀਪੀ ਨਾਰਥ ਰਹੇ ਅਨਿਲ ਕੋਹਲੀ ਦੀ ਪਤਨੀ ਹੁਣ ਠੀਕ ਹੋਣ ਤੋਂ ਬਾਅਦ ਆਪਣੇ ਪਤੀ ਦੀਆਂ ਅਸਥੀਆਂ ਦੇਖੇਗੀ। ਉਨ੍ਹਾਂ ਦੀ 18 ਅਪ੍ਰੈਲ ਨੂੰ ਮੌਤ ਹੋ ਗਈ ਸੀ। ਕੋਰੋਨਾ ਪੀੜਤ ਹੋਣ ਕਾਰਨ ਉਹ ਆਪਣੇ ਪਤੀ ਦੇ ਸਸਕਾਰ ਵਿੱਚ ਵੀ ਸ਼ਾਮਲ ਨਹੀਂ ਹੋ ਸਕੀ ਸੀ। ਹੁਣ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਹ ਪਹਿਲੀ ਵਾਰ ਆਪਣੇ ਪਤੀ ਦੀਆਂ ਅਸਥੀਆਂ ਨੂੰ ਦੇਖੇਗੀ।

Posted By: Jagjit Singh