ਪਰਗਟ ਸੇਹ, ਬੀਜਾ : ਮੰਜੀ ਸਾਹਿਬ ਨੇੜੇ ਸੜਕ ਵਿਚਕਾਰ ਟੋਆ ਪੁੱਟ ਰਹੀ ਬਿਨਾਂ ਨੰਬਰ ਜੇਸੀਬੀ ਦੇ ਨਾਲ ਹਾਦਸਾ ਹੋ ਗਿਆ, ਜਿਸ ਕਾਰਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਸਦਰ ਥਾਣਾ ਪੁਲਿਸ ਨੇ ਪ੍ਰਵੀਨ ਕੁਮਾਰ ਵਾਸੀ ਸੈਕਟਰ 25ਬੀ ਦਸਮੇਸ਼ ਨਗਰ ਮੰਡੀ ਗੋਬਿੰਦਗੜ੍ਹ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਮੁਲਜ਼ਮ ਰਾਹੁਲ ਵਾਸੀ ਖੋਜਕੀਪੁਰ ਜ਼ਿਲ੍ਹਾ ਅੰਬਾਲਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਅਨੁਸਾਰ ਉਹ 14 ਮਈ ਨੂੰ ਆਪਣੇ ਦੋਸਤ ਨਾਲ ਲੁਧਿਆਣਾ ਤੋਂ ਮੰਡੀ ਗੋਬਿੰਦਗੜ੍ਹ ਵਾਪਸ ਆ ਰਿਹਾ ਸੀ, ਜਦੋਂ ਉਹ ਮੰਜੀ ਸਾਹਿਬ ਨੇੜੇ ਪੁੱਜਾ ਤਾਂ ਬਿਨਾਂ ਨੰਬਰ ਜੇਸੀਬੀ ਨਾਲ ਸੜਕ ਦੇ ਵਿਚਕਾਰ ਟੋਆ ਪੁੱਟਿਆ ਜਾ ਰਿਹਾ ਸੀ। ਇਸੇ ਦੌਰਾਨ ਜੀਪ ਦੀ ਜੇਸੀਬੀ ਨਾਲ ਟੱਕਰ ਹੋ ਗਈ, ਜਿਸ ਤੋਂ ਬਾਅਦ ਜੇਸੀਬੀ ਉਸ ਦੀ ਕਾਰ 'ਤੇ ਡਿੱਗ ਗਈ, ਜਿਸ ਕਾਰਨ ਉਸ ਦੀ ਕਾਰ ਦਾ ਭਾਰੀ ਨੁਕਸਾਨ ਹੋ ਗਿਆ। ਉਸ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਮਹਿੰਦਰ ਸਿੰਘ ਨੇ ਦੱਸਿਆ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।