‘ਆਪ’ ਦੀ ਕਕਰਾਲਾ ਕਲਾਂ ਜ਼ੋਨ ਤੋਂ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ
‘ਆਪ’ ਦੀ ਕਕਰਾਲਾ ਕਲਾਂ ਜ਼ੋਨ ਤੋਂ ਉਮੀਦਵਾਰ ਬਿਨ੍ਹਾਂ ਮੁਕਾਬਲਾ ਜੇਤੂ
Publish Date: Sat, 06 Dec 2025 08:29 PM (IST)
Updated Date: Sun, 07 Dec 2025 04:12 AM (IST)

ਬਲਾਕ ਸੰਮਤੀ ਦੇ 15 ਜ਼ੋਨਾਂ ਤੋਂ 54 ਉਮੀਦਵਾਰ ਚੋਣ ਮੈਦਾਨ ’ਚ ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ: ਬਲਾਕ ਸੰਮਤੀ ਦੇ 16 ਜ਼ੋਨਾਂ ਲਈ 89 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਚੋਣ ਅਧਿਕਾਰੀ ਕੁਲਦੀਪ ਬਾਵਾ ਅਨੁਸਾਰ ਨਾਮਜ਼ਦਗੀ ਪੱਤਰਾਂ ਦੀ ਜਾਂਚ ਤੇ ਇਤਰਾਜ਼ਾਂ ਤੋਂ ਬਾਅਦ 7 ਵਿਅਕਤੀਆਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਤੇ ਅੱਜ 28 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ। ਚੋਣ ਅਧਿਕਾਰੀ ਅਨੁਸਾਰ ਬਲਾਕ ਸੰਮਤੀ ਜ਼ੋਨ ਕਕਰਾਲਾ ਕਲਾਂ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਕਮਲਜੀਤ ਕੌਰ ਬਿਨ੍ਹਾਂ ਮੁਕਾਬਲਾ ਜੇਤੂ ਕਰਾਰ ਦਿੱਤੀ ਗਈ, ਕਿਉਂਕਿ ਉਨ੍ਹਾਂ ਦੇ ਮੁਕਾਬਲੇ ਖੜ੍ਹੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਪਾਏ ਗਏ। ਮਾਛੀਵਾੜਾ ਬਲਾਕ ਸੰਮਤੀ ਦੇ ਹੁਣ 15 ਜ਼ੋਨਾਂ ’ਚੋਂ ਚੋਣ ਮੁਕਾਬਲਾ ਹੋਵੇਗਾ, ਜਿਸ ’ਚ ਸਾਰੀਆਂ ਸਿਆਸੀ ਪਾਰਟੀਆਂ ਦੇ 54 ਉਮੀਦਵਾਰ ਚੋਣ ਮੈਦਾਨ ’ਚ ਹਨ। ਚੋਣ ਅਧਿਕਾਰੀ ਵੱਲੋਂ ਜਾਰੀ ਸੂਚੀ ਅਨੁਸਾਰ ਜ਼ੋਨ ਨੰਬਰ 1 ਪੰਜਗਰਾਈਆਂ ਤੋਂ ਸਤਨਾਮ ਕੌਰ ਭਾਜਪਾ, ਕੁਲਵਿੰਦਰ ਸਿੰਘ ਅਕਾਲੀ ਦਲ, ਮਲਕੀਤ ਕੌਰ ‘ਆਪ’ ਤੇ ਰਾਜਨ ਕੁਮਾਰ ਕਾਂਗਰਸ ਦੇ ਉਮੀਦਵਾਰ ਹਨ, ਵਾਰਡ ਨੰ. 2 ਜਾਤੀਵਾਲ ਤੋਂ ਅਜੈ ਕੁਮਾਰ ਕਾਂਗਰਸ, ਕੁਲਦੀਪ ਸਿੰਘ ਜਾਤੀਵਾਲ ਅਕਾਲੀ ਦਲ, ਜਗਤਾਰ ਸਿੰਘ ‘ਆਪ’ ਤੇ ਜਤਿੰਦਰ ਕੁਮਾਰ ਭਾਜਪਾ ਦੇ ਉਮੀਦਵਾਰ ਹਨ, ਜ਼ੋਨ ਨੰਬਰ 3 ਚਕਲੀ ਆਦਲ ਤੋਂ ਅੰਮ੍ਰਿਤਪਾਲ ਕੌਰ ਅਕਾਲੀ ਦਲ, ਜਸਵਿੰਦਰ ਕੌਰ ‘ਆਪ’, ਭਿੰਦਰ ਕੌਰ ਕਾਂਗਰਸ ਦੇ ਉਮੀਦਵਾਰ ਹਨ। ਜ਼ੋਨ ਨੰਬਰ 4 ਹਿਯਾਤਪੁਰ ਤੋਂ ਜਤਿੰਦਰ ਕੌਰ ਕਾਂਗਰਸ, ਹਰਪ੍ਰੀਤ ਕੌਰ ਭਾਜਪਾ, ਕੁਲਦੀਪ ਕੌਰ ਅਕਾਲੀ ਦਲ, ਜਸਵਿੰਦਰ ਕੌਰ ‘ਆਪ’ ਦੇ ਉਮੀਦਵਾਰ ਹਨ, ਜ਼ੋਨ ਨੰਬਰ 5 ਮਾਛੀਵਾੜਾ ਖਾਮ ਤੋਂ ਸੁਰਿੰਦਰ ਕੌਰ ਭਾਜਪਾ, ਗੁਰਵਿੰਦਰ ਕੌਰ ਅਕਾਲੀ ਦਲ, ਜਸਪਾਲ ਕੌਰ ਕਾਂਗਰਸ ਅਤੇ ਰੀਨਾ ਰੰਗੀ ‘ਆਪ’ ਦੇ ਉਮੀਦਵਾਰ ਹਨ, ਜ਼ੋਨ ਨੰਬਰ 6 ਸ਼ੇਰਪੁਰ ਬੇਟ ਤੋਂ ਗੁਰਪ੍ਰੀਤ ਸਿੰਘ ‘ਆਪ’, ਰਛਪਾਲ ਸਿੰਘ ਕਾਂਗਰਸ, ਰੁਪਿੰਦਰ ਸਿੰਘ ਢੀਂਡਸਾ ਅਕਾਲੀ ਦਲ ਦੇ ਉਮੀਦਵਾਰ ਹਨ, ਜ਼ੋਨ ਨੰਬਰ 7 ਬਹਿਲੋਲਪੁਰ ਤੋਂ ਮਨਜੀਤ ਸਿੰਘ ਅਕਾਲੀ ਦਲ, ਰਮਨਦੀਪ ਸਿੰਘ ਕਾਂਗਰਸ ਤੇ ਰਜਿੰਦਰ ਸਿੰਘ ‘ਆਪ’ ਉਮੀਦਵਾਰ ਹਨ। ਜ਼ੋਨ ਨੰਬਰ 8 ਰਤੀਪੁਰ ਤੋਂ ਸੁਰਿੰਦਰ ਕੌਰ ‘ਆਪ’, ਕੁਲਵਿੰਦਰ ਕੌਰ ਕਾਂਗਰਸ, ਜਸਵੀਰ ਕੌਰ ਅਕਾਲੀ ਦਲ ਤੇ ਮਨਦੀਪ ਕੌਰ ਭਾਜਪਾ ਉਮੀਦਵਾਰ ਹਨ, ਜ਼ੋਨ ਨੰਬਰ 9 ਗਹਿਲੇਵਾਲ ਤੋਂ ਜਗਜੀਤ ਸਿੰਘ ਅਕਾਲੀ ਦਲ, ਜਸਪ੍ਰੀਤ ਸਿੰਘ ਭੱਟੀ ਭਾਜਪਾ, ਨਛੱਤਰ ਸਿੰਘ ‘ਆਪ’ ਤੇ ਮਨਜੀਤ ਸਿੰਘ ਕਾਂਗਰਸ ਉਮੀਦਵਾਰ ਹਨ, ਜ਼ੋਨ ਨੰਬਰ 11 ਹੇਡੋਂ ਢਾਹਾ ਤੋਂ ਬਬਲੀ ਰਾਣੀ ਭਾਜਪਾ, ਮਨਦੀਪ ਕੌਰ ‘ਆਪ’ ਦੇ ਉਮੀਦਵਾਰ ਹਨ, ਜ਼ੋਨ ਨੰਬਰ 12 ਖੀਰਨੀਆਂ ਤੋਂ ਅਮਰਦੀਪ ਸਿੰਘ ਭਾਜਪਾ, ਕੇਸਰ ਸਿੰਘ ਅਕਾਲੀ ਦਲ, ਜਸਪ੍ਰੀਤ ਸਿੰਘ ਕਾਂਗਰਸ, ਜਸਵੀਰ ਸਿੰਘ ‘ਆਪ’ ਦੇ ਉਮੀਦਵਾਰ ਹੋਣਗੇ। ਜ਼ੋਨ ਨੰਬਰ 13 ਭਰਥਲਾ ਤੋਂ ਅਮਨਪ੍ਰੀਤ ਸਿੰਘ ਅਕਾਲੀ ਦਲ, ਤੇਜਪਾਲ ਸਿੰਘ ‘ਆਪ’, ਦਵਿੰਦਰ ਕੁਮਾਰ ਭਾਜਪਾ ਤੇ ਰਿਤਿਕਾ ਕਾਂਗਰਸ ਉਮੀਦਵਾਰ ਹੋਵੇਗੀ, ਜ਼ੋਨ ਨੰਬਰ 14 ਤੱਖਰਾਂ ਤੋਂ ਕਮਲਜੀਤ ਕੌਰ ਕਾਂਗਰਸ, ਕੁਲਦੀਪ ਕੌਰ ‘ਆਪ’, ਪਰਮਜੀਤ ਕੌਰ ਭਾਜਪਾ, ਮਨਜੀਤ ਕੌਰ ਅਕਾਲੀ ਦਲ ਦੇ ਉਮੀਦਵਾਰ ਹੋਣਗੇ, ਜ਼ੋਨ ਨੰਬਰ 15 ਮਾਣੇਵਾਲ ਤੋਂ ਹਰਜੀਤ ਸਿੰਘ ਅਕਾਲੀ ਦਲ, ਕਸ਼ਮੀਰ ਸਿੰਘ ‘ਆਪ’, ਗੁਰਪ੍ਰੀਤ ਸਿੰਘ ਭਾਜਪਾ ਅਤੇ ਲਖਵੀਰ ਸਿੰਘ ਕਾਂਗਰਸ ਦੇ ਉਮੀਦਵਾਰ ਹਨ, ਜ਼ੋਨ ਨੰਬਰ 16 ਹੇਡੋਂ ਬੇਟ ਤੋਂ ਮਹਿੰਦਰ ਕੌਰ ਅਕਾਲੀ ਤੇ ਰੀਨਾ ਰਾਣੀ ‘ਆਪ’ ਉਮੀਦਵਾਰ ਹੋਣਗੇ।