ਤਰੁਣ ਆਨੰਦ, ਦੋਰਾਹਾ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਹਲਕਾ ਪਾਇਲ ਤੋਂ ਸਾਂਝੇ ਉਮੀਦਵਾਰ ਡਾ. ਜਸਪ੍ਰਰੀਤ ਸਿੰਘ ਬੀਜਾ ਦੀ ਚੋਣ ਮੁਹਿੰਮ ਨੂੰ ਤੇਜ ਕਰਨ ਤੇ ਅਕਾਲੀ ਵਰਕਰਾਂ 'ਚ ਉਤਸ਼ਾਹ ਭਰਨ ਲਈ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ 12 ਦਸੰਬਰ ਨੂੰ ਪਾਇਲ ਵਿਖੇ ਪੁੱਜ ਰਹੇ ਹਨ।

ਸੁਖਬੀਰ ਸਿੰਘ ਬਾਦਲ ਦੀ ਪਾਇਲ ਫੇਰੀ ਨੂੰ ਸਫਲ ਬਣਾਉਣ ਲਈ ਸ਼ੋ੍ਮਣੀ ਅਕਾਲੀ ਦਲ ਐੱਸਸੀ ਵਿੰਗ ਮਾਲਵਾ ਜ਼ੋਨ 3 ਦੇ ਮੀਡੀਆ ਇੰਚਾਰਜ ਗੁਰਦੀਪ ਸਿੰਘ ਅੜੈਚਾਂ, ਸਾਬਕਾ ਜ਼ਿਲ੍ਹਾ ਪ੍ਰਰੀਸ਼ਦ ਮੈਂਬਰ ਬਲਵੰਤ ਸਿੰਘ ਘਲੋਟੀ, ਕਿਸਾਨ ਵਿੰਗ ਦੋਰਾਹਾ ਦੇ ਪ੍ਰਧਾਨ ਹਰਜਿੰਦਰ ਸਿੰਘ ਭੱਟੀ ਜੈਪੁਰਾ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਅਕਾਲੀ ਬਸਪਾ ਵਰਕਰਾਂ ਨੂੰ ਲਾਮਬੰਦ ਕਰਦਿਆਂ ਕਿਹਾ ਬਾਦਲ ਦੀ ਆਮਦ ਨਾਲ ਡਾ. ਜਸਪ੍ਰਰੀਤ ਸਿੰਘ ਬੀਜਾ ਦੀ ਚੌਣ ਮੁਹਿੰਮ ਨੂੰ ਭਰਵਾਂ ਹੁਲਾਰਾ ਮਿਲੇਗਾ।

ਇਸ ਮੌਕੇ ਮਨਜੀਤ ਸਿੰਘ ਮਾਨ ਰਾਮਪੁਰ, ਅਜੀਤਪਾਲ ਸਿੰਘ ਭੱਟੀ, ਦਲਵੀਰ ਸਿੰਘ ਅੌਲਖ, ਬਚਿੱਤਰ ਸਿੰਘ ਧਾਲੀਵਾਲ, ਰਜਿੰਦਰ ਸਿੰਘ ਸੋਨੂੰ, ਦਰਸ਼ਨ ਸਿੰਘ ਕਾਲਾ ਆਦਿ ਹਾਜ਼ਰ ਸਨ।