ਸਟਾਫ ਰਿਪੋਰਟਰ, ਖੰਨਾ : ਬਲਾਕ ਵਿਕਾਸ ਦਫਤਰ ਖੰਨਾ ਵਿਖੇ ਜੀਪੀਡੀਪੀ/ਗ੍ਰਾਮ ਪੰਚਾਇਤ ਡਵੈਲਪਮੈਂਟ ਪਲਾਨ ਤਹਿਤ ਦੋ ਰੋਜ਼ਾ ਟੇ੍ਨਿੰਗ ਕੈਂਪ ਲਗਾਇਆ ਗਿਆ, ਜਿਸ 'ਚ 9 ਸਥਾਈ ਵਿਕਾਸ ਟੀਚਿਆਂ 'ਚੋਂ 3 ਨੂੰ ਜੀਪੀਡੀਪੀ 'ਚ ਸ਼ਾਮਲ ਕਰਨ ਤੇ 2030 ਤਕ ਸਥਾਈ ਵਿਕਾਸ ਦੇ ਟੀਚਿਆਂ ਨੂੰ ਪ੍ਰਰਾਪਤ ਕਰਨ ਸਬੰਧੀ ਜਾਣਕਾਰੀ ਦਿੱਤੀ।
ਇਸ ਦੌਰਾਨ ਹਰਪ੍ਰਰੀਤ ਸਿੰਘ ਮਾਸਟਰ ਰਿਸੋਰਸ ਪਰਸਨ ਤੇ ਮਨਿੰਦਰ ਸਿੰਘ ਮਾਸਟਰ ਰਿਸੋਰਸ ਪਰਸਨ ਆਦਿ ਨੇ ਪੰਚਾਂ ਸਰਪੰਚਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਦੱਸਿਆ ਗ੍ਰਾਮ ਪੰਚਾਇਤਾਂ ਨੂੰ ਪਿੰਡਾਂ 'ਚ ਸਥਾਈ ਕਮੇਟੀਆਂ ਪੰਚਾਇਤਾਂ ਦੀ ਆਮਦਨ ਦੇ ਸਾਧਨ, ਪੰਚਾਇਤਾਂ ਦੇ ਰਿਕਾਰਡ, ਪੰਚਾਇਤਾਂ ਦੇ ਖਾਤਿਆਂ ਤੇ ਆਡਿਟ ਬਾਰੇ ਜਾਣਕਾਰੀ ਦਿੱਤੀ। ਪੰਜਾਬ ਦੇ ਮਾਡਰਨ ਪਿੰਡ ਤੇ ਪੰਚਾਇਤੀ ਐਵਾਰਡ ਦੀਆਂ ਵੀਡੀਓ ਗ੍ਰਾਫੀਆਂ ਤੇ ਸਬੰਧਤ ਦਸਤਾਵੇਜ਼ ਪੀਪੀਟੀ ਰਾਹੀਂ ਵੀ ਸਮਝਾਏ ਗਏ। ਪਿੰਡਾਂ ਨੂੰ ਸਵੱਛ ਭਾਰਤ ਅਭਿਆਨ ਤਹਿਤ ਹਰਿਆ ਭਰਿਆ ਬਣਾਉਣ ਲਈ ਪੰਚਾਇਤਾਂ ਨੂੰ ਉਪਰਾਲੇ ਕਰਨ ਲਈ ਪੇ੍ਰਿਤ ਕੀਤਾ ਗਿਆ।
ਇਸ ਕੈਂਪ ਦੌਰਾਨ ਸਰਬਜੀਤ ਕੌਰ ਬਲਾਕ ਵਿਕਾਸ ਵਿਭਾਗ ਦਫਤਰ ਖੰਨਾ ਨੇ ਦੱਸਿਆ ਬੱਚਿਆਂ ਨੂੰ ਜਨਮ ਤੋਂ ਹੀ ਤੰਦਰੁਸਤ ਰੱਖਣ ਲਈ ਆਂਗਣਵਾੜੀ ਵਰਕਰਾਂ ਵਲੋਂ ਉਨ੍ਹਾਂ ਨੂੰ ਸ਼ੁੱਧ ਭੋਜਨ ਮੁਹੱਈਆ ਕਰਵਾਇਆ ਜਾਂਦਾ ਹੈ। ਆਂਗਣਵਾੜੀ ਸੈਂਟਰਾਂ ਰਾਹੀਂ ਬੱਚਿਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ। ਇਸ ਮੌਕੇ ਰਾਮਪਾਲ ਬੀਡੀਪੀਓ ਖੰਨਾ, ਕੁਲਦੀਪ ਸਿੰਘ ਪੰਚਾਇਤ ਪੰਚਾਇਤ ਅਫਸਰ ਆਦਿ ਹਾਜ਼ਰ ਸਨ।