ਜਾਸ, ਲੁਧਿਆਣਾ : ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਦੁੱਗਰੀ ਰੋਡ ਇਲਾਕੇ 'ਚ ਸਪਾ ਸੈਂਟਰ ਦੀ ਆੜ 'ਚ ਚੱਲ ਰਹੇ ਦੇਹ ਵਪਾਰ ਦੇ ਅੱਡੇ 'ਤੇ ਛਾਪਾ ਮਾਰ ਕੇ ਮੈਨੇਜਰ ਅਤੇ 6 ਲੜਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਖਿਲਾਫ 3, 4, 5, ਇਮੋਰਲ ਟਰੈਫਿਕ ਐਕਟ 1956 ਤਹਿਤ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮੌਕੇ 'ਤੇ 8 ਹਜ਼ਾਰ ਰੁਪਏ ਦੀ ਨਕਦੀ ਤੇ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ।
ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਸੁਖਪ੍ਰੀਤ ਸਿੰਘ ਉਰਫ ਜੌਨੀ ਵਾਸੀ ਇਯਾਲੀ ਖੁਰਦ ਵਜੋਂ ਹੋਈ ਹੈ। ਉਹ ਮਾਡਲ ਟਾਊਨ ਦੇ ਦੁੱਗਰੀ ਰੋਡ 'ਤੇ ਸਥਿਤ ਸੂਰਿਆ ਸਪਾ 'ਚ ਬਤੌਰ ਮੈਨੇਜਰ ਕੰਮ ਕਰ ਰਿਹਾ ਹੈ। ਜਦਕਿ ਪੁਲਿਸ ਸਪਾ ਦੇ ਮਾਲਕ ਸਾਰਥਕ ਬਹਿਲ ਦੀ ਭਾਲ ਕਰ ਰਹੀ ਹੈ। ਐਤਵਾਰ ਸ਼ਾਮ ਨੂੰ ਪੁਲਿਸ ਨੂੰ ਸੂਹ ਮਿਲੀ ਸੀ ਕਿ ਉਕਤ ਸਪਾ ਸੈਂਟਰ 'ਚ ਗਾਹਕਾਂ ਨੂੰ ਲੜਕੀਆਂ ਮੁਹੱਈਆ ਕਰਵਾ ਕੇ ਦੇਹ ਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ ਹੈ। ਸੂਚਨਾ ਦੇ ਆਧਾਰ 'ਤੇ ਉਥੇ ਛਾਪਾ ਮਾਰ ਕੇ ਉਕਤ ਕਾਰਵਾਈ ਕੀਤੀ ਗਈ। ਰਾਜੇਸ਼ ਠਾਕੁਰ ਨੇ ਦੱਸਿਆ ਕਿ ਫੜੀਆਂ ਸਾਰੀਆਂ ਲੜਕੀਆਂ ਦੂਜੇ ਜ਼ਿਲ੍ਹਿਆਂ ਦੀਆਂ ਹਨ। ਜੋ ਕਾਫੀ ਸਮੇਂ ਤੋਂ ਉਥੇ ਦੇਹ ਵਪਾਰ ਦਾ ਧੰਦਾ ਕਰ ਰਿਹਾ ਸੀ।
Posted By: Seema Anand