ਸੁਖਦੇਵ ਗਰਗ, ਜਗਰਾਓਂ : ਸਥਾਨਕ ਸਰਵਹਿੱਤਕਾਰੀ ਸਕੂਲ ਵਿਖੇ ਅਧਿਆਪਕਾ ਲਈ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ। ਪਿੰ੍ਸੀਪਲ ਨੀਲੂ ਨਰੂਲਾ ਨੇ ਅਧਿਆਪਕਾਂ ਨਾਲ ਅਧਿਆਪਨ ਸਬੰਧੀ ਚੰਗੇ ਤੇ ਪ੍ਰਭਾਵਸ਼ਾਲੀ ਨੁਕਤਿਆਂ 'ਤੇ ਚਰਚਾ ਕੀਤੀ।

ਇਸ ਮੌਕੇ ਪਵਿੱਤਰ ਕੌਰ ਨੇ ਇਕ ਅਧਿਆਪਕ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰਦਿਆਂ ਦੱਸਿਆ ਕਿ ਕੇਵਲ ਇਕ ਅਧਿਆਪਕ ਹੀ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਪੇ੍ਰਿਤ ਕਰ ਸਕਦਾ ਹੈ ਤੇ ਅਧਿਆਪਕ ਦਾ ਫ਼ਰਜ਼ ਹੈ ਕਿ ਉਹ ਜਮਾਤ 'ਚ ਮੌਜੂਦ ਵਿਦਿਆਰਥੀ ਦੀਆਂ ਵਿਅਕਤੀਗਤ ਸਮੱਸਿਆਵਾਂ ਦਾ ਪਤਾ ਲਗਾਵੇ। ਇਸ ਮੌਕੇ ਸ਼ਬਨਮ ਨੇ ਮੁੱਖ ਥੀਮ ਪੀਪੀਟੀ ਆਧਾਰਿਤ ਟੀਚਿੰਗ ਬਾਰੇ ਚਰਚਾ ਕਰਦਿਆਂ ਕਿਹਾ ਵਿਦਿਆਰਥੀ ਪ੍ਰਰੈਕਟੀਕਲ ਚੀਜ਼ਾਂ ਤੇ ਕਰਾਫ਼ਟ ਪੇਪਰ ਦੀ ਵਰਤੋਂ ਕਰ ਕੇ ਹੱਥਾਂ ਨਾਲ ਚੀਜ਼ਾਂ ਬਣਾਉਣਾ ਸਿੱਖ ਸਕਦੇ ਹਨ।

ਇਸ ਮੌਕੇ ਜਤਿੰਦਰ ਕੌਰ ਨੇ ਅਧਿਆਪਕ ਦੀ ਪਰਿਭਾਸ਼ਾ, ਅਧਿਆਪਕ ਦੀਆਂ ਕਿਸਮਾਂ, ਅਧਿਆਪਕ ਦਾ ਉਦੇਸ਼ ਤੇ ਅਧਿਆਪਕ ਦੀ ਸਿੱਖਿਆ ਦਾ ਸੁਭਾਅ, ਅਧਿਆਪਕ ਸਿਖਲਾਈ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਇਸ ਮੌਕੇ ਮਨਪ੍ਰਰੀਤ ਕੌਰ ਨੇ ਵੈਦਿਕ ਗਣਿਤ ਬਾਰੇ ਜਾਣਕਾਰੀ ਦਿੰਦਿਆਂ ਸੰਖਿਆਵਾਂ ਬਾਰੇ ਚਰਚਾ ਕੀਤੀ ਤੇ ਗਣਨਾ ਦੇ ਆਸਾਨ ਤਰੀਕਿਆਂ ਤੋਂ ਵੀ ਜਾਣੂ ਕਰਵਾਇਆ।