ਸਟਾਫ ਰਿਪੋਰਟਰ, ਖੰਨਾ : ਥਾਣਾ ਸਿਟੀ 2 ਦੀ ਪੁਲਿਸ ਵਲੋਂ 300 ਨਸ਼ੇ ਦੀਆਂ ਗੋਲ਼ੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਲੇਖ ਰਾਜ ਵਾਸੀ ਜ਼ਿਲ੍ਹਾ ਕਠੂਆ, ਜੰਮੂ ਕਸ਼ਮੀਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਏਐੱਸਆਈ ਸੁਖਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਦੌਰਾਨ ਨੇੜੇ ਰੇਕੀ ਸੈਂਟਰ ਜੀਟੀ ਰੋਡ ਖੰਨਾ ਕੋਲ ਮੌਜੂਦ ਸੀ ਤਾਂ ਕਰੀਬ 11 ਵਜੇ ਗੋਬਿੰਦਗੜ੍ਹ ਵਾਲੇ ਪਾਸਿਓਂ ਆਉਂਦੇ ਇਕ ਵਿਅਕਤੀ ਨੇ ਟੀਮ ਨੂੰ ਵੇਖ ਕੇ ਆਪਣਾ ਲਿਫਾਫਾ ਸੁੱਟ ਦਿੱਤਾ। ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਂ ਲੇਖ ਰਾਜ ਦੱਸਿਆ। ਜਦੋਂ ਉਸ ਵੱਲੋਂ ਸੁੱਟੇ ਲਿਫਾਫੇ ਦੀ ਜਾਂਚ ਕੀਤੀ ਤਾਂ ਉਸ 'ਚੋਂ 300 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ ਹੋਈਆਂ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।