ਪੱਤਰ ਪੇ੍ਰਰਕ, ਖੰਨਾ : ਜੀਟੀਬੀ ਮਾਰਕੀਟ 'ਚ ਖੜ੍ਹੀ ਸਕੂਟਰੀ ਅਣਪਛਾਤੇ ਚੋਰਾਂ ਵੱਲੋਂ ਚੋਰੀ ਕਰ ਲਈ ਗਈ। ਸ਼ਿਕਾਇਤਕਰਤਾ ਬਲਵਿੰਦਰ ਸਿੰਘ ਵਾਸੀ ਰਹੌਣ ਨੇ ਦੱਸਿਆ ਕਿ ਉਸ ਦੀ ਧੀ ਖੰਨਾ ਵਿਖੇ ਆਪਣੇ ਦਫਤਰ 'ਚ ਕੰਮ ਲਈ ਸਕੂਟਰੀ 'ਤੇ ਗਈ ਸੀ, ਜਿਸ ਨੂੰ ਉਸ ਨੇ ਜੀਟੀਬੀ ਮਾਰਕੀਟ 'ਚ ਖੜ੍ਹੀ ਕੀਤਾ ਸੀ। ਜਦੋਂ ਉਸ ਨੇ ਬਾਹਰ ਆ ਕੇ ਦੇਖਿਆ ਤਾਂ ਉਸ ਦੀ ਸਕੂਟਰੀ ਉਥੇ ਮੌਜੂਦ ਨਹੀਂ ਸੀ, ਜਿਸ ਦੀ ਉਨ੍ਹਾਂ ਕਾਫੀ ਭਾਲ ਕੀਤੀ ਪਰ ਉਸ ਦਾ ਕੋਈ ਸੁਰਾਗ ਨਾ ਮਿਲਿਆ। ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।