ਸੰਤੋਸ਼ ਕੁਮਾਰ ਸਿੰਗਲਾ, ਮਲੌਦ : 9 ਦਸੰਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਲਕਾ ਪਾਇਲ ਦੀ ਫੇਰੀ ਨੂੰ ਲੈ ਕੇ ਹਲਕੇ ਦੇ ਵਰਕਰ ਤੇ ਆਗੂ ਬਹੁਤ ਉਤਸ਼ਾਹਿਤ ਹਨ। ਇਹ ਪ੍ਰਗਟਾਵਾ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਤੇ ਜ਼ਿਲ੍ਹਾ ਪ੍ਰਰੀਸ਼ਦ ਮੈਂਬਰ ਯਾਦਵਿੰਦਰ ਸਿੰਘ ਨੇ ਪਿੰਡ ਜੰਡਾਲੀ ਵਿਖੇ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਉਪਰੰਤ ਕੀਤਾ।

ਵਿਧਾਇਕ ਲੱਖਾ ਨੇ ਦੱਸਿਆ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 9 ਦਸੰਬਰ ਨੂੰ ਸਵੇਰੇ 9.30 ਵਜੇ ਰੱਬੋਂ ਉੱਚੀ ਵਿਖੇ ਜੰਗ ਏ ਆਜ਼ਾਦੀ ਦੇ ਪਹਿਲੇ ਸ਼ਹੀਦ ਬਾਬਾ ਮਹਾਰਾਜ ਸਿੰਘ ਦਾ ਬੁਤ ਲੋਕਅਰਪਣ ਕਰਨਗੇ ਤੇ ਸਵੇਰੇ 10 ਵਜੇ ਦਾਣਾ ਮੰਡੀ ਪਾਇਲ ਵਿਖੇ ਵਰਕਰਾਂ ਤੇ ਆਗੂਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦੱਸਿਆ ਅੱਜ ਦੀ ਮੀਟਿੰਗ 'ਚ 9 ਦਸੰਬਰ ਦੇ ਪੋ੍ਗਰਾਮ ਸਬੰਧੀ ਵਿਉਂਤਬੰਦੀ ਕੀਤੀ ਗਈ ਹੈ ਤੇ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ।

ਇਸ ਮੌਕੇ ਵਾਈਸ ਚੇਅਰਮੈਨ ਗੁਰਦੀਪ ਸਿੰਘ ਜੁਲਮਗੜ੍ਹ, ਪ੍ਰਧਾਨ ਮਲਕੀਤ ਸਿੰਘ ਗੋਗਾ, ਕਰਮ ਸਿੰਘ ਪੱਲਾ, ਸੰਮਤੀ ਮੈਂਬਰ ਗੁਰਪ੍ਰਰੀਤ ਸਿੰਘ ਲਸਾੜਾ, ਸੰਮਤੀ ਮੈਂਬਰ ਜਸਵੰਤ ਸਿੰਘ ਜੰਡਾਲੀ, ਦਰਸ਼ਨ ਸਿੰਘ ਮਲਕਪੁਰ, ਸੁੱਖਾ ਜਰਗੜੀ, ਗੁਰਦੀਪ ਸਿੰਘ ਲਸਾੜਾ, ਸਰਪੰਚ ਹਨੀ ਲਸਾੜਾ, ਸਰਪੰਚ ਗੁਰਜੰਟ ਸਿੰਘ ਨਿਜ਼ਾਮਪੁਰ, ਦਰਸ਼ਨ ਸਿੰਘ ਜੰਡਾਲੀ, ਡਾ. ਭਗਤ ਸਿੰਘ ਮਿੰਟੂ, ਸਿਮਰਜੀਤ ਸਿੰਘ ਮਾਂਗੇਵਾਲ, ਸਰਪੰਚ ਸੁਖਵਿੰਦਰ ਸਿੰਘ, ਸਰਪੰਚ ਹਰਜੀਵਨ ਸਿੰਘ ਸਿਹੌੜਾ, ਸਰਪੰਚ ਗੁਰਮੀਤ ਸਿੰਘ ਗੋਲੂ, ਪਿਆਰਾ ਸਿੰਘ ਸਿਰਥਲਾ, ਬਲਦੇਵ ਸਿੰਘ ਜਰਗੜੀ, ਸਰਪੰਚ ਰੁਪਿੰਦਰ ਸਿੰਘ ਭਰਥਲਾ, ਯਾਦਵਿੰਦਰ ਸਿੰਘ ਯਾਦੀ, ਗੁਰਦੀਪ ਸਿੰਘ ਸੈਕਟਰੀ, ਪੱਪਾ ਜੰਡਾਲੀ, ਗੁਰਵਿੰਦਰ ਸਿੰਘ ਸੋਨੂੰ ਆਦਿ ਹਾਜ਼ਰ ਸਨ।