ਪੰਜਾਬੀ ਜਾਗਰਣ ਟੀਮ, ਰਾਏਕੋਟ : ਪੁਲਿਸ ਥਾਣਾ ਸਦਰ ਰਾਏਕੋਟ ਵੱਲੋਂ ਇਕ ਕੁੜੀ ਨੂੰ ਜ਼ਬਰੀ ਰੱਖਣ ਦੇ ਮਾਮਲੇ 'ਚ ਪਿੰਡ ਬੱਸੀਆਂ ਦੇ ਇਕ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਸਦਰ ਪੁਲਿਸ ਦਰਜ ਮੁਕੱਦਮੇ ਤਹਿਤ ਥਾਣਾ ਸਦਰ ਅਧੀਨ ਪੈਂਦੇ ਪਿੰਡ ਦੀ ਕੁੜੀ ਦੇ ਪਿਤਾ ਨੇ ਸਦਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਰਾਏਕੋਟ ਵਿਖੇ ਨੌਕਰੀ ਕਰਦੀ ਉਸ ਦੀ ਧੀ ਸ਼ਾਮ ਨੂੰ ਡਿਊਟੀ ਉਪਰੰਤ ਘਰ ਵਾਪਸ ਨਹੀਂ ਆਈ, ਜਿਸ ਦੀ ਪੜਤਾਲ ਦੌਰਾਨ ਪਤਾ ਲੱਗਿਆ ਕਿ ਉਸ ਦੀ ਧੀ ਨੂੰ ਚਰਨਾ ਵਾਸੀ ਬੱਸੀਆਂ ਨੇ ਆਪਣੀ ਹਿਰਾਸਤ 'ਚ ਕਿਸੇ ਅਣਪਛਾਤੀ ਜਗ੍ਹਾ 'ਤੇ ਰੱਖਿਆ ਹੋਇਆ ਹੈ। ਇਸ ਸਬੰਧੀ ਸਦਰ ਪੁਲਿਸ ਨੇ ਉਕਤ ਵਿਅਕਤੀ ਖਿਲਾਫ਼ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ।