ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਮੁਹੱਲਾ ਅਮਰਪੁਰਾ ਦੇ ਇਲਾਕੇ ਚੋਂ ਇਕ ਘਰ ਦੇ ਬਾਹਰੋਂ ਮੰਦਬੁੱਧੀ ਬੱਚਾ ਲਾਪਤਾ ਹੋ ਗਿਆ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਖੂਹ ਵਾਲੀ ਗਲੀ ਮੁਹੱਲਾ ਅਮਰਪੁਰਾ ਦੀ ਰਹਿਣ ਵਾਲੀ ਰਾਣੀ ਦੇ ਬਿਆਨਾਂ ਉਪਰ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਲਿਆ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਰਾਣੀ ਨੇ ਦੱਸਿਆ ਕਿ ਉਸ ਦਾ ਲੜਕਾ ਵਿਨੈ (14) ਥੋੜ੍ਹਾ ਮੰਦਬੁੱਧੀ ਹੈ। ਕੁਝ ਮਹੀਨਿਆਂ ਤੋਂ ਉਹ ਬਨਾਰਸ ਜਾਣ ਦੀ ਗੱਲ ਆਖ ਰਿਹਾ ਸੀ। ਦੋ ਮਹੀਨੇ ਪਹਿਲੋਂ ਉਹ ਘਰ ਦੇ ਬਾਹਰੋਂ ਅਚਾਨਕ ਲਾਪਤਾ ਹੋ ਗਿਆ। ਰਿਸ਼ਤੇਦਾਰੀ ਤੇ ਬਨਾਰਸ ਇਲਾਕੇ ਵਿਚ ਲੜਕੇ ਦੀ ਤਲਾਸ਼ ਕੀਤੀ ਗਈ ਪਰ ਉਸ ਸਬੰਧੀ ਕੋਈ ਵੀ ਜਾਣਕਾਰੀ ਨਾ ਮਿਲੀ। ਪਰਿਵਾਰਕ ਮੈਂਬਰਾਂ ਨੂੰ ਖਦਸ਼ਾ ਹੈ ਕਿ ਲੜਕੇ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਅਗਵਾ ਕਰਕੇ ਨਾਜਾਇਜ਼ ਹਿਰਾਸਤ ਵਿਚ ਰੱਖਿਆ ਹੋਇਆ ਹੈ। ਇਸ ਮਾਮਲੇ ਵਿਚ ਪੁਲਿਸ ਨੇ ਐਫਆਈਆਰ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

Posted By: Sarabjeet Kaur