ਪੱਤਰ ਪੇ੍ਰਰਕ, ਖੰਨਾ : ਪਿੰਡ ਇਕੋਲਾਹੀ ਤੋਂ ਸਿੰਘੂ ਬਾਰਡਰ ਲਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਸੀਨੀਅਰ ਆਗੂ ਨੇਤਰ ਸਿੰਘ ਨਾਗਰਾ ਦੀ ਅਗਵਾਈ ਹੇਠ ਜਥਾ ਦਿੱਲੀ ਰਵਾਨਾ ਕੀਤਾ ਗਿਆ। ਕਿਸਾਨ ਆਗੂ ਪੁਰਖਰਾਜ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟਾ ਦੇ ਹਿੱਤ ਪੂਰਨ ਲਈ ਹੀ ਕਾਲ਼ੇ ਕਾਨੂੰਨਾਂ ਦਾ ਸਹਾਰਾ ਲੈ ਰਹੀ ਹੈ ਪਰ ਅਸਲ 'ਚ ਇਹ ਕਾਲੇ ਕਾਨੂੰਨ ਕਿਸਾਨਾਂ ਲਈ ਮੌਤ ਦੇ ਫਤਵੇ ਸਾਮਾਨ ਹਨ। ਉਨਾਂ੍ਹ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ 'ਚ ਕਿਸਾਨ ਅੰਦੋਲਨ ਵਿਚ ਹਾਜ਼ਰੀ ਲਵਾਉਣ ਤਾਂ ਜੋ ਸੰਘਰਸ਼ ਨੂੰ ਜਿੱਤਿਆ ਜਾ ਸਕੇ।

ਇਸ ਮੌਕੇ ਬਹਾਲ ਸਿੰਘ ਨਾਗਰਾ, ਰਾਜਪਾਲ ਸਿੰਘ ਇਕੋਲਾਹੀ, ਬਿਕਰਮਜੀਤ ਦੇਵਗਨ (ਲੋਕ ਗਾਇਕ ਕਲਾਮੰਚ ਕੌਮੀ ਸਕੱਤਰ ਪੰਜਾਬ), ਗਾਇਕ ਰਾਜ ਫੈਜਗੜੀਆ ਚੇਅਰਮੈਨ ਖੰਨਾ ਇਕਾਈ, ਪਰਮਜੀਤ ਸਿੰਘ ਇਕੋਲਾਹਾ, ਨਰਿੰਦਰ ਸਿੰਘ ਇਕੋਲਾਹਾ, ਜਸਵੀਰ ਸਿੰਘ ਨਾਗਰਾ, ਲਖਵੀਰ ਸਿੰਘ ਨਾਗਰਾ, ਜਗਵੀਰ ਸਿੰਘ ਨਾਗਰਾ ਹਾਜ਼ਰ ਸਨ।