ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਨਿਰਮਲ ਡੇਰਾ ਬੇਰਕਲਾਂ ਦੇ ਮੁਖੀ ਸੰਤ ਬਾਬਾ ਬੇਅੰਤ ਸਿੰਘ ਤੇ ਸੰਤ ਬਾਬਾ ਸੁਖਦੇਵ ਸਿੰਘ ਲੰਗਰਾਂ ਵਾਲਿਆਂ ਦੀ ਪੇ੍ਰਰਣਾ ਸਦਕਾ ਸ੍ਰੀ ਹੇਮਕੁੰਟ ਸਾਹਿਬ ਦੇ ਯਾਤਰੂਆਂ ਦੀ ਸੇਵਾ ਲਈ ਲੰਗਰ ਅਸਥਾਨ ਗੁਰਦੁਆਰਾ ਦਮਦਮਾ ਸਾਹਿਬ ਨਗਰਾਸੂ ਹੇਮਕੁੰਟ ਸਾਹਿਬ ਵਿਖੇ ਹੰਗਰੀ ਪੁਆਇੰਟ ਦੇ ਮਾਲਕ ਜੋਗਿੰਦਰ ਸਿੰਘ ਤੇ ਗੁਰਪ੍ਰਰੀਤ ਸਿੰਘ ਦੇ ਪਰਿਵਾਰ ਵਲੋਂ ਆਟਾ ਗੁੰਨਣ ਵਾਲੀ ਮਸ਼ੀਨ ਦੀ ਸੇਵਾ ਕੀਤੀ ਗਈ, ਜਿਸ ਨਾਲ ਲੰਗਰ ਦੇ ਪ੍ਰਬੰਧਾਂ 'ਚ ਹੋਰ ਤੇਜ਼ੀ ਆਵੇਗੀ।

ਇਸ ਮੌਕੇ ਬਾਬਾ ਬੇਅੰਤ ਸਿੰਘ ਤੇ ਬਾਬਾ ਸੁਖਦੇਵ ਸਿੰਘ ਵੱਲੋਂ ਦਾਨੀ ਪਰਿਵਾਰ ਦਾ ਸੰਗਤ ਦੀ ਹਾਜ਼ਰੀ 'ਚ ਸਨਮਾਨ ਤੇ ਧੰਨਵਾਦ ਕੀਤਾ ਗਿਆ ਤੇ ਦੱਸਿਆ ਇਹ ਪਰਿਵਾਰ ਨੀਲਧਾਰੀ ਸੰਪਰਦਾ ਨਾਲ ਜੁੜਿਆ ਹੋਇਆ ਸ਼ਰਧਾਲੂ ਤੇ ਦਾਨੀ ਪਰਿਵਾਰ ਹੈ। ਬਾਬਾ ਬੇਅੰਤ ਸਿੰਘ ਨੇ ਦੱਸਿਆ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸੁਚਾਰੂ ਰੂਪ 'ਚ ਚੱਲ ਰਹੀ ਹੈ ਤੇ ਕੋਈ ਵੀ ਰੁਕਾਵਟ ਨਹੀਂ ਹੈ। ਯਾਤਰਾ ਸਬੰਧੀ ਕੋਈ ਵੀ ਸੇਵਾ ਜਾਂ ਜਾਣਕਾਰੀ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।