ਪਰਗਟ ਸੇਹ, ਬੀਜਾ : ਪੁਲਿਸ ਚੌਕੀ ਕੋਟਾਂ ਅਧੀਨ ਪੈਂਦੇ ਪਿੰਡ ਜਟਾਣਾ ਵਿਖੇ ਖਾਲੀ ਸਿਲੰਡਰ ਬਦਲਣ ਸਮੇਂ ਲੱਗੀ ਅੱਗ ਨਾਲ ਮੋਟਰਸਾਈਕਲ, ਵਾਸ਼ਿੰਗ ਮਸ਼ੀਨ ਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਮੌਕੇ 'ਤੇ ਪੁੱਜੇ ਪੁਲਿਸ ਚੌਕੀ ਕੋਟਾਂ ਦੇ ਇੰਚਾਰਜ ਜਗਦੀਪ ਸਿੰਘ ਨੇ ਦੱਸਿਆ ਜਗਦੀਪ ਸਿੰਘ ਵਾਸੀ ਪਿੰਡ ਜਟਾਣਾ ਜੋ ਕਿ ਆਪਣੇ ਘਰ ਗੈਸ ਸਿਲੰਡਰ ਦਾ ਰੈਗੂਲੇਟਰ ਬਦਲ ਰਿਹਾ ਸੀ ਤਾਂ ਅਚਾਨਕ ਸਿਲੰਡਰ ਨੂੰ ਅੱਗ ਲੱਗ ਗਈ ਜਿਸ ਨਾਲ ਇੱਕ ਮੋਟਰਸਾਈਕਲ, ਵਾਸ਼ਿੰਗ ਮਸ਼ੀਨ ਤੇ ਹੋਰ ਸਾਮਾਨ ਸੜ ਗਿਆ। ਖ਼ੁਸ਼ਕਿਸਮਤੀ ਨਾਲ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਦੱਸਿਆ ਪਿੰਡ 'ਚੋਂ ਹੀ ਅੱਗ ਬੁਝਾਊ ਯੰਤਰ ਮਿਲ ਗਏ ਸਨ, ਜਿਨ੍ਹਾਂ ਨਾਲ ਅੱਗ 'ਤੇ ਕਾਬੂ ਪਾਇਆ ਗਿਆ।