ਸੁਖਦੇਵ ਗਰਗ, ਜਗਰਾਓਂ : ਜਗਰਾਓਂ ਨੇੜੇ ਸੋਮਵਾਰ ਮਿੱਤਲ ਇੰਟਰਲਾਕ ਫ਼ੈਕਟਰੀ 'ਚ ਦੰਦਾਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ। ਸਮਾਜ ਸੇਵੀ ਸੰਦੀਪ ਮਿੱਤਲ ਲੁਧਿਆਣਾ ਤੇ ਗ੍ਰਾਮ ਪੰਚਾਇਤ ਵੱਲੋਂ ਲਗਾਏ ਕੈਂਪ 'ਚ ਸੀਐੱਮਸੀ ਹਸਪਤਾਲ ਲੁਧਿਆਣਾ ਦੇ ਡਾਕਟਰ ਐਡਮ, ਡਾ. ਸਮਸਿਸਕਾ, ਡਾ. ਬਾਨੀ ਤੇ ਡਾ. ਮਨਪ੍ਰਰੀਤ ਦੀ ਟੀਮ ਨੇ 100 ਦੇ ਕਰੀਬ ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕਰਦਿਆਂ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।

ਇਸ ਮੌਕੇ ਡਾ. ਐਡਮ ਨੇ ਦੱਸਿਆ ਦੰਦਾਂ ਦੀ ਜਾਂਚ ਦੇ ਨਾਲ ਦੰਦਾਂ ਨੂੰ ਭਰਨਾ, ਦੰਦਾਂ ਨੂੰ ਕੱਢਣਾ, ਦੰਦਾਂ ਦੀ ਸਫ਼ਾਈ, ਨਵੇਂ ਦੰਦ ਲਗਵਾਉਣਾ ਆਦਿ ਵੀ ਲੋੜਵੰਦਾਂ ਮਰੀਜ਼ਾਂ ਦੇ ਮੁਫ਼ਤ ਕੀਤੇ ਜਾਣਗੇ।

ਇਸ ਮੌਕੇ ਸਰਪੰਚ ਡਾ. ਹਰਮਿੰਦਰ ਸਿੰਘ ਵਿੱਕੀ ਚੌਕੀਮਾਨ ਨੇ ਦੱਸਿਆ ਹਰੇਕ ਮਹੀਨੇ ਮਿੱਤਲ ਇੰਟਰਲਾਕ ਫ਼ੈਕਟਰੀ ਪਿੰਡ ਚੌਕੀਮਾਨ ਵਿਖੇ ਦੰਦਾਂ ਦੀ ਜਾਂਚ ਦਾ ਕੈਂਪ ਲਗਾਇਆ ਜਾਵੇਗਾ। ਇਸ ਮੌਕੇ ਮਦਨ ਲਾਲ ਮਿੱਤਲ, ਪੰਚ ਭੁਪਿੰਦਰ ਸਿੰਘ ਮਾਨ, ਹਰਨੇਕ ਸਿੰਘ, ਬੌਬੀ ਧਾਲੀਵਾਲ ਆਦਿ ਹਾਜ਼ਰ ਸਨ।