ਸਟਾਫ ਰਿਪੋਰਟਰ, ਖੰਨਾ : ਪਿਛਲੇ ਦਿਨੀਂ ਸ਼ੋ੍ਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ੍ਰੀ ਮਾਛੀਵਾੜਾ ਸਾਹਿਬ ਵਿਖੇ ਆਏ ਸਨ, ਜਿਸ ਦਾ ਕਿਸਾਨ ਮਜ਼ਦੂਰ ਜੱਥੇਬੰਦੀਆ ਵੱਲੋਂ ਡੱਟ ਕੇ ਵਿਰੋਧ ਕੀਤਾ ਗਿਆ ਸੀ, ਜਿਸ ਕਰਕੇ ਸੁਖਬੀਰ ਬਾਦਲ ਨੂੰ ਆਪਣੇ ਪੋ੍ਗਰਾਮ ਰੱਦ ਕਰਨੇ ਪਏ। ਜਿਸ ਤੋਂ ਬੁਖਲਾਹਟ 'ਚ ਆ ਕੇ ਅਕਾਲੀ ਦਲ ਵਲੋਂ ਆਮ ਲੋਕਾਂ ਤੇ ਨਾਜਾਇਜ਼ ਝੂਠੇ ਪਰਚੇ ਦਰਜ ਕਰਵਾਏ ਗਏ ਸਨ। ਜੇਕਰ ਇਹ ਪਰਚੇ ਤਰੁੰਤ ਰੱਦ ਨਾ ਕੀਤੇ ਗਏ ਤਾਂ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਸਮਾਜਿਕ ਜਥੇਬੰਦੀਆਂ ਨਾਲ ਮਿਲ ਕੇ 30 ਤਰੀਕ ਤੋਂ ਸਮਰਾਲਾ ਵਿਖੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।

ਉਕਤ ਸ਼ਬਦਾਂ ਦਾ ਪ੍ਰਗਟਾਵਾ ਵੱਖ-ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਵਲੋਂ ਐੱਸਐੱਸਪੀ ਖੰਨਾ ਨੂੰ ਮਿਲਣ ਤੋਂ ਬਾਅਦ ਕੀਤਾ। ਆਗੂਆਂ ਨੇ ਕਿਹਾ ਕਿ ਇਹ ਸਾਰਾ ਮਾਮਲਾ ਕੇਵਲ ਲੋਕਾਂ ਦੀ ਅਵਾਜ਼ ਨੂੰ ਦਬਾਉਣ ਲਈ ਨਾਜਾਇਜ਼ ਪਰਚੇ ਦਰਜ ਕੀਤੇ ਗਏ ਹਨ, ਜਿਹੜੇ ਆਮ ਗਰੀਬ ਮਜ਼ਦੂਰ ਕਿਸਾਨਾਂ ਤੇ ਪਰਚੇ ਦਰਜ ਕੀਤੇ ਗਏ ਹਨ ਉਹਨਾਂ ਵਲੋਂ ਕਿਸੇ ਕਿਸਮ ਦੀ ਭੰਨਤੋੜ ਨਹੀਂ ਕੀਤੀ ਗਈ, ਬਲਕਿ ਅਕਾਲੀ ਦਲ ਵੱਲੋਂ ਆਪਣੀ ਕਾਲੀਆਂ ਭੇਡਾਂ ਲੋਕਾਂ ਦੇ ਇਕੱਠ 'ਚ ਭੇਜਕੇ ਅੰਦੋਲਨ ਨੂੰ ਬਦਨਾਮ ਕਰਵਾਉਣ ਲਈ ਕੀਤਾ ਗਿਆ ਹੈ।Ý

ਇਸ ਵਫਦ 'ਚ ਗੁਰਿੰਦਰ ਸਿੰਘ ਭੰਗੂ ਜਰਨਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਖੋਸਾ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਬੀਬੀ ਓਰਵਿੰਦਰ ਕੌਰ ਗਰੇਵਾਲ ਜਰਨਲ ਸਕੱਤਰ ਭਾਰਤੀ ਕਿਸਾਨ ਏਕਤਾ ਮੰਚ ਸ਼ਾਦੀਪੁਰ, ਲੋਕ ਚੇਤਨਾ ਲਹਿਰ ਪੰਜਾਬ ਦੇ ਪ੍ਰਧਾਨ ਸੰਦੀਪ ਸਿੰਘ ਰੁਪਾਲੋਂ, ਸਕੱਤਰ ਜਰਨਲ ਅਮਰਜੀਤ ਸਿੰਘ ਬਾਲਿਓਂ, ਸਰਬਜੀਤ ਸਿੰਘ ਕੰਗ, ਜਗਤਾਰ ਸਿੰਘ ਚਕੋਹੀ ਜਮੂਹਰੀ ਕਿਸਾਨ ਸਭਾ, ਯੂਥ ਆਗੂ ਅਵਤਾਰ ਸਿੰਘ ਿਢੱਲੋਂ, ਨੀਰਜ ਸਿਆਲਾ, ਸਮਾਜਿਕ ਆਗੂ ਇੰਦਰੇਸ਼ ਜੈਦਕਾ, ਅਮਿਤ ਮੋਦਗਿੱਲ, ਹਰਜਿੰਦਰ ਸਿੰਘ ਰੁਪਾਲੋਂ, ਸਰਬਜੀਤ ਸਿੰਘ ਪੱਪੀ, ਪਰਮਜੀਤ ਸਿੰਘ ਬਾਲਿਓ, ਮਨਮੋਹਨ ਸਿੰਘ ਸੰਧੂ ਚਾਵਾ, ਬੰਤ ਸਿੰਘ ਖਾਲਸਾ ਮਲਕੀਤ ਸਿੰਘ ਸੇਖੋਂ ਆਦਿ ਹਾਜ਼ਰ ਸਨ।