ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਬਲਾਕ ਮਾਛੀਵਾੜਾ ਅਧੀਨ ਪੈਂਦੇ ਪਿੰਡ ਬਹਿਲੋਲਪੁਰ ਵਿਖੇ ਆਧਾਰ ਕਾਰਡ ਬਣਾਉਣ ਤੇ ਸੋਧ ਕਰਨ ਸਬੰਧੀ ਕੈਂਪ ਲਗਾਇਆ ਗਿਆ, ਜਿਸ 'ਚ ਨਵੇਂ ਆਧਾਰ ਕਾਰਡ ਬਿਲਕੁਲ ਮੁਫ਼ਤ ਬਣਾਏ ਗਏ।

ਸਬ ਪੋਸਟ ਮਾਸਟਰ ਸੁਖਦੇਵ ਸਿੰਘ ਨੇ ਦੱਸਿਆ ਅਧਾਰ ਕਾਰਡ ਦਾ ਕੋਈ ਵੀ ਕੰਮ ਕਰਵਾਉਣ ਲਈ ਲੋਕਾਂ ਨੂੰ ਸੁਵਿਧਾ ਕੇਦਰਾਂ ਵਿਖੇ ਲੰਮੀਆਂ-ਲੰਮੀਆਂ ਕਤਾਰਾਂ 'ਚ ਲੱਗਣਾ ਪੈਂਦਾ ਹੈ ਤੇ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਡਾਕ ਵਿਭਾਗ ਵੱਲੋਂ ਇਹ ਕੈਂਪ ਪਿੰਡਾਂ 'ਚ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਅੱਜ ਲਗਪਗ 50 ਲੋਕਾਂ ਨੇ ਆਪਣੇ ਆਧਾਰ ਕਾਰਡ 'ਚ ਸੋਧ ਕਰਵਾਈ ਤੇ ਡਾਕ ਵਿਭਾਗ ਦਾ ਧੰਨਵਾਦ ਕੀਤਾ।

ਇਸ ਮੌਕੇ ਰਣਜੀਤ ਸਿੰਘ, ਸੁਖਦੇਵ ਸਿੰਘ, ਰੀਤਿਕਾ, ਅਮਨਦੀਪ ਸਿੰਘ, ਏਜੰਟ ਸੋਨੂੰ ਮੋਂਗਾ, ਰਮੇਸ਼ ਭਾਟੀਆਂ ਆਦਿ ਹਾਜ਼ਰ ਸਨ।