ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਕੇਂਦਰ ਸਰਕਾਰ ਦੇ ਵਿਰੋਧ ਲਈ ਕਿਸਾਨਾਂ ਵੱਲੋਂ ਦਿੱਲੀ ਚੱਲੋ ਕਾਲ ਨੂੰ ਸਫ਼ਲ ਕਰਨ ਲਈ ਬੇਟ ਇਲਾਕੇ ਦੇ ਕਿਸਾਨ ਆਗੂਆਂ ਵੱਲੋਂ ਕੂੰਮਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਜਮਹੂਰੀ ਕਿਸਾਨ ਸਭਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਬਾਬਾ ਮਨਜੋਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਕਿਸਾਨਾਂ ਨੇ ਕਿਹਾ ਕਿ ਅਸੀਂ ਦਿੱਲੀ ਵੱਲ ਟਰੈਕਟਰ ਟਰਾਲੀਆਂ ਤੇ ਪੂਰੇ ਸਾਜੋ ਸਾਮਾਨ ਨਾਲ ਕੂਚ ਕਰਾਂਗੇ। ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੌਹੀ ਨੇ ਦੱਸਿਆ ਕਿ ਕਿਸਾਨਾਂ ਵੱਲੋਂ 26-27 ਨਵੰਬਰ ਦੀ ਦਿੱਤੀ ਗਈ ਕਾਲ ਲਈ ਵਿਉਂਤਬੰਦੀ ਕਰਨ ਲਈ ਇਲਾਕੇ ਦੇ ਕਿਸਾਨ ਆਗੂਆਂ ਤੋਂ ਸੁਝਾਅ ਮੰਗੇ ਗਏ। ਕਿਸਾਨਾਂ ਨੂੰ ਕਿਹਾ ਗਿਆ ਹੈ ਕਿ ਪਿੰਡਾਂ 'ਚੋਂ ਵੱਧ ਤੋਂ ਵੱਧ ਕਿਸਾਨ ਸਾਥੀ ਟਰੈਕਟਰ ਟਰਾਲੀਆਂ ਰਾਹੀਂ ਆਪਣਾ ਸਾਜੋ ਸਾਮਾਨ ਲੈ ਕੇ ਪੂਰੀ ਤਿਆਰੀ ਨਾਲ ਦਿੱਲੀ ਵੱਲ ਨੂੰ ਕੂਚ ਕਰਨ। ਪ੍ਰਰੋ. ਜੈ ਪਾਲ ਸਿੰਘ ਨੇ ਕਿਹਾ ਕਿ ਪਿੰਡਾਂ 'ਚੋਂ ਕਿਸਾਨ ਤੁਰਨ ਸਮੇਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਂਵਾਕ 'ਨਿਸਚੈ ਕਰ ਆਪਣੀ ਜੀਤ ਕਰੂੰ' ਦਾ ਸੰਕਲਪ ਮਨ 'ਚ ਧਾਰ ਕੇ ਚੱਲਣ। ਇਸ ਮੌਕੇ ਜਥੇਦਾਰ ਪ੍ਰਰੀਤਮ ਸਿੰਘ ਮਾਨਗੜ, ਕਾਮਰੇਡ ਅਮਰ ਨਾਥ ਕੂੰਮਕਲਾਂ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦਾ ਸੂਬਾ ਪ੍ਰਰੈੱਸ ਸਕੱਤਰ ਗੁਰਵਿੰਦਰ ਸਿੰਘ ਕੂੰਮਕਲਾਂ, ਮਾਸਟਰ ਰਾਮ ਪਾਲ ਸਿੰਘ, ਸੁਖਦਰਸ਼ਨ ਕੁਮਾਰ ਤੇ ਮਨਜੀਤ ਸਿੰਘ ਵੱਲੋਂ ਵੀ ਆਪਣੇ ਵਿਚਾਰ ਰੱਖੇ ਗਏ।