ਸੁਸ਼ੀਲ ਕੁਮਾਰ ਸ਼ਸ਼ੀ ,ਲੁਧਿਆਣਾ: ਥਾਣਾ ਡਵੀਜ਼ਨ ਨੰਬਰ-2 ਡਵੀਜ਼ਨ , ਡਵੀਜ਼ਨ ਨੰਬਰ 5 ਅਤੇ ਥਾਣਾ ਹੈਬੋਵਾਲ ਦੀ ਪੁਲਿਸ ਨੇ ਵੱਖ ਵੱਖ ਥਾਂਵਾਂ ਤੇ ਕੀਤੀ ਗਈ ਨਾਕਾਬੰਦੀ ਦੇ ਦੌਰਾਨ ਨ ਸ਼ਰਾਬ ਦੀਆਂ 90 ਬੋਤਲਾਂ ਸਮੇਤ 5 ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਡਵੀਜ਼ਨ ਨੰਬਰ 2 ਦੇ ਏਐਸਆਈ ਆਤਮਾ ਰਾਮ ਨੇ ਦਸਿਆ ਕਿ ਪੁਲਿਸ ਪਾਰਟੀ ਨੇ ਜਗਰਾਓਂ ਪੁੱਲ ਤੇ ਕੀਤੀ ਗਈ ਨਾਕਾਬੰਦੀ ਦੇ ਦੌਰਾਨ ਸਪਲੈਂਡਰ ਮੋਟਰਸਾਈਕਲ ਸਵਾਰ ਸਲੇਮਟਾਬਰੀ ਅਸ਼ੋਕ ਨਗਰ ਦੇ ਵਾਸੀ ਜਸਪ੍ਰੀਤ ਸਿੰਘ ਨੂੰ 24ਬੋਤਲਾਂ ਸ਼ਰਾਬ ਸਮੇਤ ਹਿਰਾਸਤ ਵਿਚ ਲਿਆ। ਇਸੇ ਤਰ੍ਹਾਂ ਡਵੀਜ਼ਨ ਨੰਬਰ-2 ਦੇਹੀ ਹਵਲਦਾਰ ਹਰਦੀਪ ਸਿੰਘ ਨੇ ਮੌਚ ਪੂਰਾ ਬਜ਼ਾਰ ਦੇ ਵਾਸੀ ਰੰਜਣ ਪ੍ਰਸਾਦ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਚੋਂ 18 ਬੋਤਲਾਂ ਸ਼ਰਾਬ ਬਰਾਮਦ ਕੀਤੀ। ਇਕ ਹੋਰ ਮਾਮਲੇ ਵਿੱਚ ਜਾਣਕਾਰੀ ਦਿੰਦਿਆਂ ਥਾਣਾ ਹੈਬੋਵਾਲ ਦੇ ਹੈਡ ਕਾਂਸਟੇਬਲ ਮਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਜੱਸੀਆਂ ਪੁੱਲ ਤੇ ਨਾਕਾਬੰਦੀ ਦੇ ਦੌਰਾਨ ਐਕਟਿਵਾ ਸਕੂਟਰ ਸਵਾਰ ਅਸ਼ੋਕ ਨਗਰ ਦੇ ਵਾਸੀ ਮੁਲਜ਼ਮ ਹੀਰਾ ਸਿੰਘ ਅਤੇ ਬੌਬੀ ਨੂੰ 30 ਬੋਤਲਾਂ ਸ਼ਰਾਬ ਸਮੇਤ ਕਾਬੂ ਕੀਤਾ। ਇਸੇ ਤਰ੍ਹਾਂ ਥਾਣਾ ਡਵੀਜ਼ਨ ਨੰਬਰ 5 ਦੇ ਏਐਸਆਈ ਸੁਲੱਖਣ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਸੂਚਨਾ ਮਿਲੀ ਕਿ ਜੁਨੇਜਾ ਕਾਲੋਨੀ ਦਾ ਵਾਸੀ ਰੋਹਿਤ ਬੀਨ ਸ਼ਰਾਬ ਸਮੇਤ ਪੈਦਲ ਹੀ ਮਿੱਢਾ ਚੋਕ ਵੱਲ ਆ ਰਿਹਾ ਹੈ। ਸੂਚਨਾ ਤੋਂ ਬਾਅਦ ਪੁਲਿਸ ਪਾਰਟੀ ਨੇ ਮਿੱਢਾ ਚੌਂਕ ਵਿਚ ਨਾਕਾਬੰਦੀ ਕਰਕੇ ਮੁਲਜ਼ਮ ਨੂੰ 18 ਬੋਤਲਾਂ ਸ਼ਰਾਬ ਸਮੇਤ ਹਿਰਾਸਤ ਵਿਚ ਲਿਆ। ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ਼ ਆਬਕਾਰੀ ਐਕਟ ਦੀਆਂ ਧਾਰਾਵਾਂ ਤਹਿਤ ਮੁਕਦਮੇਂ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
Posted By: Sandip Kaur