ਡੇਢ ਲੱਖ ਤੋਂ ਵੱਧ ਨਕਦੀ ਕੀਤੀ ਬਰਾਮਦ , ਯੂਨੀਅਨ ਦੇ ਪ੍ਰਧਾਨ ਨੂੰ ਕੀਤਾ ਨਾਮਜ਼ਦ

ਕੁਲਵਿੰਦਰ ਸਿੰਘ ਰਾਏ, ਖੰਨਾ : ਨਗਰ ਕੌਂਸਲ ਖੰਨਾ ਵਿਖੇ ਮਿਉਂਸਪਲ ਮੁਲਾਜ਼ਮ ਯੂਨੀਅਨ ਦੇ ਦਫ਼ਤਰ 'ਚ ਐਤਵਾਰ ਨੂੰ ਛੁੱਟੀ ਵਾਲੇ ਦਿਨ ਜੂਆ ਖੇਡਿਆ ਜਾ ਰਿਹਾ ਸੀ। ਜਿਸ ਦੀ ਸੂਚਨਾ ਮਿਲਣ 'ਤੇ ਪੁਲਿਸ ਵੱਲੋਂ ਮੌਕੇ 'ਤੇ 9 ਵਿਅਕਤੀਆਂ ਨੂੰ ਜੂਆ ਖੇਡਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਨ੍ਹਾਂ ਕੋਲੋਂ ਡੇਢ ਲੱਖ ਤੋਂ ਵੱਧ ਦੀ ਨਕਦੀ ਵੀ ਬਰਾਮਦ ਹੋਈ ਹੈ। ਪੁਲਿਸ ਵੱਲੋਂ 9 ਵਿਅਕਤੀਆਂ ਨੂੰ ਕਾਬੂ ਕਰਨ ਦੇ ਨਾਲ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਗੱਟੂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।

ਪ੍ਰਰਾਪਤ ਜਾਣਕਾਰੀ ਅਨੁਸਾਰ ਖੰਨਾ ਨਗਰ ਕੌਂਸਲ ਦੀ ਮਿਉਂਸਪਲ ਮੁਲਾਜ਼ਮ ਯੂਨੀਅਨ ਦੇ ਦਫ਼ਤਰ 'ਚ ਜੂਆ ਖੇਡਿਆ ਜਾ ਰਿਹਾ ਸੀ। ਭਾਵੇਂ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਗੱਟੂ ਮੌਕੇ 'ਤੇ ਮੌਜੂਦ ਨਹੀਂ ਸਨ ਪਰ ਫਿਰ ਵੀ ਪੁਲਿਸ ਨੇ ਗੱਟੂ ਨੂੰ ਕੇਸ 'ਚ ਨਾਮਜ਼ਦ ਕੀਤਾ ਹੈ। ਗੱਟੂ 'ਤੇ ਜੂਆ ਖੇਡਣ ਲਈ ਜਗ੍ਹਾ ਦੇਣ ਦਾ ਦੋਸ਼ ਹੈ। ਗੱਟੂ ਨੂੰ ਅਜੇ ਤਕ ਗਿ੍ਫਤਾਰ ਨਹੀਂ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਪੁਲਿਸ ਨੂੰ ਕਾਫੀ ਸਮੇਂ ਤੋਂ ਅਹਾਤੇ 'ਚ ਜੂਆ ਹੋਣ ਦੀ ਸੂਚਨਾ ਸੀ। ਐਤਵਾਰ ਦੇਰ ਸ਼ਾਮ ਸੀਆਈਏ ਸਟਾਫ ਨੂੰ ਪਤਾ ਲੱਗਾ ਕਿ ਇਸ ਜਗ੍ਹਾ 'ਤੇ ਕਈ ਲੋਕ ਜੂਆ ਖੇਡ ਰਹੇ ਹਨ। ਸੀਆਈਏ ਇੰਚਾਰਜ ਵਿਨੋਦ ਕੁਮਾਰ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਨਾਲ ਛਾਪੇਮਾਰੀ ਕੀਤੀ ਗਈ। ਮੌਕੇ ਤੋਂ 9 ਵਿਅਕਤੀਆਂ ਨੂੰ 1 ਲੱਖ 53 ਹਜ਼ਾਰ 570 ਰੁਪਏ ਸਮੇਤ ਕਾਬੂ ਕੀਤਾ ਗਿਆ। ਇਸ ਮਾਮਲੇ 'ਚ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਗੱਟੂ ਤੋਂ ਇਲਾਵਾ ਜਸਪਾਲ ਸਿੰਘ ਵਾਸੀ ਵਾਰਡ 10, ਅਮਲੋਹ ਜ਼ਿਲ੍ਹਾਂ ਫਤਿਹਗੜ੍ਹ ਸਾਹਿਬ, ਜਗਜੀਤ ਸਿੰਘ ਵਾਸੀ ਹੀਰਾ ਕਾਲੋਨੀ, ਬਹਾਦਰਗੜ੍ਹ ਜ਼ਲਿਾ ਪਟਿਆਲਾ, ਅਨਿਲ ਗੁਪਤਾ ਵਾਸੀ ਨਵੀਂ ਆਬਾਦੀ ਖੰਨਾ, ਪੇ੍ਮ ਕੁਮਾਰ ਵਾਸੀ ਗਿੱਲ ਕਲੋਨੀ, ਸਹਾਰਾ ਹਸਪਤਾਲ ਦੇ ਸਾਹਮਣੇ ਖੰਨਾ, ਤਰਸੇਮ ਕੁਮਾਰ ਵਾਸੀ ਖੇੜੀ ਗੁੱਜਰਾ ਰੋਡ ਨੇੜੇ ਕੰਗਾਰੂ ਸਕੂਲ ਪਟਿਆਲਾ, ਪਵਨ ਕੁਮਾਰ ਵਾਸੀ ਨਾਭਾ ਬੱਸ ਸਟੈਂਡ ਨੇੜੇ ਅਮਲੋਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਸਰਨਵੀਰ ਸ਼ਰਮਾ ਵਾਸੀ ਪਿੰਡ ਭੁੱਟੋ ਥਾਣਾ ਅਮਲੋਹ ਜ਼ਲਿ੍ਹਾ ਫਤਿਹਗੜ੍ਹ ਸਾਹਿਬ, ਦੀਪਇੰਦਰ ਸਿੰਘ ਵਾਸੀ ਮਕਾਨ ਨੰ: 20 ਨੇੜੇ ਕਚਹਿਰੀ ਅਮਲੋਹ ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਹਰਮਨ ਵਾਸੀ ਵੱਡੀ ਬਾਰਾਦਰੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।