ਸੰਜੀਵ ਗੁਪਤਾ, ਜਗਰਾਓਂ

ਸੱਚਖੰਡ ਵਾਸੀ ਸੰਤ ਬਾਬਾ ਨੰਦ ਸਿੰਘ ਜੀ ਦੇ ਜਲ ਪ੍ਰਵਾਹ ਅਸਥਾਨ ਠਾਠ ਨਾਨਕਸਰ ਕੰਨੀਆਂ ਵਿਖੇ ਸੱਚਖੰਡ ਵਾਸੀ ਬਾਬਾ ਨਿਰਮਲ ਸਿੰਘ ਜੀ ਦੀ ਬਰਸੀ ਦੀ ਮਿੱਠੀ ਯਾਦ ਵਿਚ 9 ਦਿਨ ਨਾਮ ਸਿਮਰਨ ਦੀ ਵਰਖਾ ਬਰਸੀ। ਅੱਜ 9 ਰੋਜਾ ਧਾਰਮਿਕ ਸਮਾਗਮਾਂ ਦੀ ਸਮਾਪਤੀ ਮੌਕੇ ਦੇਸ਼ ਦੁਨੀਆਂ ਤੋਂ ਪੁੱਜੀਆਂ ਸੰਗਤਾਂ ਨੇ ਹਾਜ਼ਰੀ ਭਰੀ। ਮੁੱਖ ਸ੍ਪਰਸਤ ਬਾਬਾ ਚਰਨ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਧਾਰਮਿਕ ਸਮਾਗਮਾਂ ਦੌਰਾਨ ਅੱਜ ਐਤਵਾਰ ਨੂੰ ਬਾਬਾ ਨਿਰਮਲ ਸਿੰਘ ਜੀ ਦੀ ਯਾਦ 'ਚ ਪ੍ਰਕਾਸ਼ ਸ਼੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਪਾਠਾਂ ਦੀ ਚੌਥੀ ਲੜੀ ਦੇ ਭੋਗ ਪਾਏ ਗਏ। ਭੋਗਾਂ ਦੀ ਅਰਦਾਸ ਬਾਬਾ ਸਰਬਜੀਤ ਸਿੰਘ ਜੀ ਨੇ ਕੀਤੀ। ਇਸ ਮੌਕੇ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਹਾਜ਼ਰੀਆਂ ਭਰੀਆਂ। ਕੀਰਤਨ ਸਵਾਮੀ ਸੁਖਦੇਵ ਸਿੰਘ ਗਿੱਦੜਵਿੰਡੀ ਨੇ ਕੀਤਾ। ਇਸ ਮੌਕੇ ਪ੍ਰਵਚਣ ਕਰਦਿਆਂ ਸਰਪ੍ਰਸਤ ਬਾਬਾ ਚਰਨ ਸਿੰਘ ਨੇ ਕਿਹਾ ਕਿ ਸੱਚਖੰਡ ਵਾਸੀ ਬਾਬਾ ਨਿਰਮਲ ਸਿੰਘ ਜੀ ਨੇ ਗੁਰੂ ਸਾਹਿਬਾਨਾਂ ਦੇ ਦਿਖਾਏ ਮਾਰਗ 'ਤੇ ਪਹਿਰਾ ਦਿੰਦਿਆਂ ਸਮੁੱਚਾ ਜੀਵਨ ਗੁਰੂ ਲੇਖੇ ਲਗਾਉਂਦਿਆਂ ਮਾਨਵਤਾ ਦੀ ਸੇਵਾ ਅਤੇ ਸੰਗਤਾਂ ਨੂੰ ਗੁਰੂ ਲੜ ਲਾਇਆ। ਸਮਾਗਮ ਦੌਰਾਨ ਭਾਈ ਮਨਿੰਦਰਪਾਲ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਅੰਮਿ੍ਤਸਰ, ਭਾਈ ਊਕਾਂਰ ਸਿੰਘ ਹਜੂਰੀ ਰਾਗੀ, ਭਾਈ ਕਰਣ ਸਿੰਘ, ਭਾਈ ਰਾਜਪਾਲ ਸਿੰਘ ਜਗਰਾਓਂ, ਪ੍ਰਮਜੀਤ ਸਿੰਘ, ਹਰਬੰਸ ਸਿੰਘ, ਹਰਨੇਕ ਸਿੰਘ ਲੀਲ੍ਹਾਂ, ਅਮਰ ਸਿੰਘ ਆਦਿ ਢਾਡੀ ਜੱਥਿਆਂ ਵਿੱਚ ਜਗਦੀਸ਼ ਸਿੰਘ ਤਿਹਾੜਾ, ਕੁਲਜਿੰਦਰ ਸਿੰਘ ਕੈਲਪੁਰ, ਕੁਲਦੀਪ ਸਿੰਘ ਪਾਰਸ, ਨਿਰੰਜਣ ਸਿੰਘ ਲੋਪੋ, ਗੁਰਚਰਨ ਸਿੰਘ ਜੱਸਲ ਆਦਿ ਜੱਥਿਆਂ ਦੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਤੇ ਪ੍ਰਸੰਗ ਸੁਣਾਇਆ। ਇਸ ਸਮੇ ਸੁਆਮੀ ਸੁਖਦੇਵ ਸਿੰਘ ਗਿੰਦੜਵਿੰਡੀ, ਜਰਨੈਲ ਸਿੰਘ ਜੈਲੂ, ਜਗਦੇਵ ਸਿੰਘ ਖਾਲਸਾ, ਜਸਵੰਤ ਸਿੰਘ ਜੱਸਾ, ਸਰਪੰਚ ਬਲਵਿੰਦਰ ਸਿੰਘ ਕੰਨੀਆਂ, ਸਾਬਕਾ ਸਰਪੰਚ ਅਵਤਾਰ ਸਿੰਘ ਤਿਹਾੜਾ, ਮਹਿੰਦਰ ਸਿੰਘ ਗਿੰਦੜਵਿੰਡੀ, ਬਲਕਾਰ ਸਿੰਘ ਖਹਿਰਾ, ਸੈਕਟਰੀ ਬੇਅੰਤ ਸਿੰਘ ਤੂਰ, ਬਿੱਟੂ ਸਫੀਪੁਰਾ, ਨਛੱਤਰ ਸਿੰਘ, ਜਿੰਦਰ ਸਿੰਘ ਗਿੰਦੜਵਿੰਡੀ, ਤਲਵਿੰਦਰ ਸਿੰਘ ਸੰਧੂ, ਸਰਬਣ ਸਿੰਘ, ਗੁਰਦੇਵ ਸਿੰਘ, ਧੀਰਾ ਸਿੰਘ ਆਦਿ ਹਾਜ਼ਰ ਸਨ।