ਜੇਐੱਨਐੱਨ, ਲੁਧਿਆਣਾ : ਸ਼ਨੀਵਾਰ ਨੂੰ ਸੀਐੱਮਸੀ ਹਸਪਤਾਲ 'ਚ ਕੋਰੋਨਾ ਸੰਕ੍ਰਮਣ ਕਾਰਨ 83 ਸਾਲ ਦੇ ਬਜ਼ੁਰਗ ਨੇ ਦਮ ਤੋੜ ਦਿੱਤਾ। ਉਸਨੂੰ ਇਥੇ 27 ਜੂਨ ਨੂੰ ਨਿਮੋਨੀਆ, ਸਾਹ ਲੈਣ 'ਚ ਤਕਲੀਫ਼, ਫੀਵਰ ਦੀ ਸ਼ਿਕਾਇਤ ਦੇ ਨਾਲ ਦਾਖ਼ਲ ਕੀਤਾ ਗਿਆ ਸੀ। ਇਧਰ ਖੰਨਾ 'ਚ ਚਾਰ ਹੋਰ ਕੋਰੋਨਾ ਪਾਜ਼ੇਟਿਵ ਕੇਸ ਮਿਲੇ ਹਨ। ਇਨ੍ਹਾਂ 'ਚੋਂ ਤਿੰਨ ਸ਼ਹਿਰ ਦੇ ਤੇ ਇਕ ਮਹੋਂਨ ਪਿੰਡ ਦਾ ਹੈ।

ਨਗਰ ਨਿਗਮ ਜ਼ੋਨ ਡੀ ਦੇ ਜ਼ੋਨਲ ਕਮਿਸ਼ਨਰ ਕੁਲਪ੍ਰੀਤ ਸਿੰਘ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਕਾਰਨ ਸ਼ਹਿਰ 'ਚ ਹੜਕੰਪ ਮਚ ਗਿਆ। ਉਨ੍ਹਾਂ ਦੇ ਦਫ਼ਤਰ ਨੂੰ ਸੈਨੇਟਾਈਜ ਸਪਰੇਅ ਕਰਵਾ ਕੇ ਬੰਦ ਕਰ ਦਿੱਤਾ ਗਿਆ। ਜਦਕਿ ਸਿੱਧਾ ਸੰਪਰਕ 'ਚ ਆਏ ਸਟਾਫ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ ਆਈ ਰਿਪੋਰਟ ਅਨੁਸਾਰ ਕੁੱਲ 43 ਲੋਕ ਸੰਕ੍ਰਮਿਤ ਹੋਏ। ਇਨ੍ਹਾਂ 'ਚੋਂ 40 ਜ਼ਿਲ੍ਹੇ ਤੋਂ ਅਤੇ ਤਿੰਨ ਲੋਕ ਬਾਹਰ ਦੇ ਜ਼ਿਲ੍ਹਿਆਂ ਨਾਲ ਸਬੰਧਿਤ ਹਨ।

Posted By: Ramanjit Kaur