ਸਤਵਿੰਦਰ ਸ਼ਰਮਾ, ਲੁਧਿਆਣਾ

ਕਿ੍ਰਕਟ ਲਈ ਜਨੂੰਨ ਰੱਖਣ ਵਾਲੇ ਐੱਸਐੱਸ ਪਰਿਵਾਰ ਤੋਂ ਵਿਛੜ ਚੁੱਕੇ ਪੁੱਤਰ ਮਨਦੀਪ ਸਿੰਘ ਐੱਸਐੱਸ ਨੂੰ ਕਿ੍ਰਕਟ ਦੀਆਂ ਯਾਦਾਂ 'ਚ ਜਿਊਂਦਾ ਰੱਖਣ ਲਈ ਮਨਦੀਪ ਮੈਮੋਰੀਅਲ ਕਿ੍ਰਕਟ ਕਲੱਬ ਵੱਲੋਂ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਤੋਂ ਕਿ੍ਰਕਟ ਦੇ ਦੀਵਾਨਿਆਂ ਨੂੰ ਲੁਧਿਆਣਾ ਇਕੱਠੇ ਕਰਨ ਲਈ ਸ਼ੁਰੂ ਕੀਤੇ ਗਏ ਟੀ-20 ਟੂਰਨਾਮੈਂਟ ਸੈਮੀਫਾਈਨਲ ਤਕ ਪੱਜ ਗਿਆ, ਇਸ ਦੌਰਾਨ ਕਲਸੀ ਕਿ੍ਰਕਟ ਕਲੱਬ ਤੇ ਟਿੰਕਾ ਭੰਗੂ ਕਿ੍ਰਕਟ ਕਲੱਬ 'ਚ ਖੇਡੇ ਪਹਿਲੇ ਕੁਆਰਟਰ ਫਾਈਨਲ ਮੈਚ 'ਚ ਕਲਸੀ ਕਿ੍ਰਕਟ ਕਲੱਬ 74 ਰਨ ਨਾਲ ਸ਼ਾਨਦਾਰ ਜਿੱਤ ਪ੍ਰਪਤ ਕਰ ਕੇ ਸੈਮੀਫਾਈਨਲ 'ਚ ਥਾਂ ਬਣਾ ਚੁੱਕੀ ਹੈ। ਮਨਦੀਪ ਮੈਮੋਰੀਅਲ ਟੀ-20 ਟੂਰਨਾਮੈਂਟ ਦੇ ਪਹਿਲੇ ਕੁਆਰਟਰ ਫਾਈਨਲ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੂਬੇ ਦੇ ਉਪ ਪ੍ਰਧਾਨ ਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਬੋਰਡ ਦੇ ਸਾਬਕਾ ਉਪ ਚੇਅਰਮੈਨ ਨਿਰਮਲ ਸਿੰਘ ਐੱਸਐੱਸ ਨੇ ਟਾਸ ਕਰਵਾ ਕੇ ਕਰਵਾਈ, ਜਿਸ ਤੋਂ ਬਾਅਦ ਉਨ੍ਹਾਂ ਦੋਵਾਂ ਟੀਮਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਤੇ ਦੋਵਾਂ ਕਪਤਾਨਾਂ ਤੋਂ ਖਿਡਾਰੀਆਂ ਬਾਰੇ ਜਾਣਕਾਰੀ ਲਈ, ਜਿਸ ਤੋਂ ਬਾਅਦ ਟਾਸ ਜਿੱਤਣ ਵਾਲੀ ਟਿੰਕਾ ਭੰਗੂ ਕਿ੍ਰਕਟ ਕਲੱਬ ਨੇ ਪਹਿਲਾਂ ਬਾਲਿੰਗ ਕਰਨ ਦਾ ਫੈਸਲਾ ਕੀਤਾ, ਜਿਨ੍ਹਾਂ ਖ਼ਿਲਾਫ਼ ਖੇਡਦੇ ਹੋਏ ਕਲਸੀ ਕਿ੍ਰਕਟ ਕਲੱਬ ਨੇ 20 ਓਵਰਾਂ 'ਚ 190 ਰਨ ਵਿਸ਼ਾਲ ਸਕੋਰ ਖੜ੍ਹਾ ਕੀਤਾ ਜਿਸ ਦਾ ਪਿੱਛਾ ਕਰਦੇ ਹੋਏ ਟਿੰਕਾ ਭੰਗੂ ਕਿ੍ਰਕਟ ਕਲੱਬ ਦੇ ਸਾਰੇ ਖਿਡਾਰੀ 14 ਓਵਰ 4 ਬਾਲਾਂ 'ਚ 116 ਰਨ 'ਤੇ ਆਊਟ ਹੋ ਗਏ ਜਿਸ ਨਾਲ ਕਲਸੀ ਕਿ੍ਰਕਟ ਕਲੱਬ 74 ਰਨ ਨਾਲ ਜਿੱਤ ਪ੍ਰਾਪਤ ਕਰਕੇ ਸੈਮੀਫਾਈਨਲ ਵਿੱਚ ਪੁੱਜ ਗਿਆ। ਮਨਦੀਪ ਮੈਮੋਰੀਅਲ ਟੀ-20 ਟੂਰਨਾਮੈਂਟ ਬਾਰੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੂਬੇ ਦੇ ਉਪ ਪ੍ਰਧਾਨ ਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਬੋਰਡ ਦੇ ਸਾਬਕਾ ਉੱਪ ਚੇਅਰਮੈਨ ਨਿਰਮਲ ਸਿੰਘ ਐੱਸਐੱਸ ਤੇ ਕੌਂਸਲਰ ਪਤੀ ਗੁਰਦੀਪ ਸਿੰਘ ਐੱਸਐੱਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਖੇਡਾਂ ਦਾ ਸਾਮਾਨ ਵੰਡਿਆ ਜਾ ਰਿਹਾ ਹੈ, ਇਸ ਦੇ ਨਾਲ ਹੀ ਉਨ੍ਹਾਂ ਮਨਦੀਪ ਨੂੰ ਕਿ੍ਰਕਟ 'ਚ ਯਾਦ ਰੱਖਣ ਲਈ ਪਿਛਲੇ ਸਾਲ ਤੋਂ ਟੀ-20 ਟੂਰਨਾਮੈਂਟ ਦੀ ਸ਼ੁਰੂਆਤ ਕਰਵਾਈ ਹੈ ਜਿਸ 'ਚ ਹਿੱਸਾ ਲੈਣ ਲਈ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸ਼ਹਿਰਾਂ ਤੋਂ ਟੀਮਾਂ ਹਿੱਸਾ ਲੈਂਦੀਆਂ ਹਨ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੰਮਾਂ ਦੇ ਨਾਲ ਨਾਲ ਖੇਡਾਂ ਨਾਲ ਵੀ ਜੁੜੇ ਰਹਿਣ ਤਾਂ ਜੋ ਸਰੀਰ ਤੇ ਮਨ ਨੂੰ ਤੰਦਰੁਸਤ ਰੱਖਿਆ ਜਾ ਸਕੇ।