ਜੇਐੱਨਐੱਨ, ਲੁਧਿਆਣਾ : ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਮਿਸ਼ਨ ਨੂੰ ਲੈ ਕੇ ਸੱਤ ਦਿਨਾ ਰੁਜ਼ਗਾਰ ਮੇਲਾ ਲੁਧਿਆਣਾ 'ਚ ਬੁੱÎਧਵਾਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੀਆਂ ਤਿਆਰੀਆਂ ਨੂੰ ਲੈ ਕੇ ਡੀਸੀ ਪ੍ਦੀਪ ਕੁਮਾਰ ਅਗਰਵਾਲ ਵੱਲੋਂ ਇਕ ਮੀਟਿੰਗ ਕੀਤੀ ਗਈ। ਇਸ ਮੀਟਿੰਗ 'ਚ ਅਧਿਕਾਰੀਆਂ ਨੂੰ ਨੌਜਵਾਨਾਂ ਨੂੰ ਸਹੂਲਤਾਂ ਦੇਣ ਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਨੌਕਰੀਆਂ ਦੇਣ ਲਈ ਕਿਹਾ ਗਿਆ। ਰੁਜ਼ਗਾਰ ਮੇਲਾ ਸੱਤ ਸਬ-ਡਵੀਜ਼ਨਾਂ 'ਚ ਲਗਾਇਆ ਜਾਵੇਗਾ। ਪਹਿਲੇ ਦਿਨ ਰੁਜ਼ਗਾਰ ਮੇਲਾ ਆਈਟੀਆਈ ਗਿੱਲ ਰੋਡ, ਦੂਜੇ ਦਿਨ ਰਾਏਕੋਟ ਦੇ ਨੇੜੇ ਸਵਾਮੀ ਗੰਗਾ ਗਿਰੀ ਕਾਲਜ ਤੇ ਸਰਕਾਰੀ ਆਈਟੀਆਈ ਸਮਰਾਲਾ, ਤੀਜੇ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਤੇ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਪਾਇਲ, ਚੌਥੇ ਦਿਨ ਗੁਲਜਾਰ ਗਰੁੱਪ ਆਫ ਇੰਸਟੀਚਿਊਟ ਖੰਨਾ ਤੇ ਸਰਕਾਰੀ ਇੰਸਟੀਚਿਊਟ ਟੈਕਸਟਾਈਲ ਤੇ ਨਿਟਿੰਗ ਰਿਸ਼ੀ ਨਗਰ 'ਚ ਹੋਵੇਗਾ। ਡੀਸੀ ਨੇ ਦੱਸਿਆ ਕਿ ਇਨ੍ਹਾਂ ਮੇਲਿਆਂ ਦੌਰਾਨ ਨੌਜਵਾਨਾਂ ਨੂੰ ਵੱਧ ਤੋਂ ਵੱਧ ਲਾਭ ਦਿਵਾਉਣ ਦੇ ਯਤਨ ਕੀਤੇ ਜਾਣਗੇ। ਮੇਲੇ 'ਚ ਪੰਜਾਬ ਸਮੇਤ ਵਿਦੇਸ਼ੀ ਮਲਟੀਨੈਸ਼ਨਲ ਕੰਪਨੀਆਂ ਵੀ ਪੁੱਜ ਰਹੀਆਂ ਹਨ।