ਲੱਕੀ ਘੁਮੈਤ, ਸਾਹਨੇਵਾਲ/ਲੁਧਿਆਣਾ

ਬਾਗਬਾਨੀ ਵਿਭਾਗ ਪੰਜਾਬ ਜ਼ਿਲ੍ਹਾ ਲੁਧਿਆਣਾ ਵੱਲੋਂ ਬਲਾਕ-2 ਲੁਧਿਆਣਾ ਦੇ ਅਧੀਨ ਪੈਂਦੇ ਪਿੰਡ ਕਨੇਚ ਵਿਖੇ 'ਖੇਤ ਦਿਵਸ' ਡਾ. ਜਗਦੇਵ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਲੁਧਿਆਣਾ ਦੀ ਅਗਵਾਈ ਹੇਠ ਮਨਾਇਆ ਗਿਆ। ਡਾ. ਜਗਦੇਵ ਸਿੰਘ ਵੱਲੋਂ ਆਏ ਹੋਏ ਕਿਸਾਨ ਭਰਾਵਾਂ ਨੂੰ ਢੀਂਗਰੀ ਖੁੰਬਾਂ ਦੀ ਕਾਸ਼ਤ ਸਬੰਧੀ ਜਾਣਕਾਰੀ ਦਿੱਤੀ ਅਤੇ ਬਾਗਬਾਨੀ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਉੱਪਰ ਵੀ ਕਿਸਾਨਾਂ ਨੂੰ ਵਿਸਥਾਰਰੂਪ ਵਿੱਚ ਜਾਣਕਾਰੀ ਦਿੱਤੀ। ਇਸ ਦੌਰਾਨ ਡਾ. ਜਸਵੀਰ ਕੌਰ ਗਿੱਲ ਸਿੱਧੂ ਵੱਲੋਂ ਵੀ ਢੀਂਗਰੀ ਖੁੰਬ ਵਿਚਲੇਂ ਖ਼ੁਰਾਕੀ ਤੱਤਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਨ੍ਹਾਂ ਖੁੰਬਾਂ ਨੂੰ ਘਰੇਲੂ ਪੱਧਰ ਤੇ ਵੀ ਕਾਸ਼ਤ ਕਰਨਾਂ ਬਹੁਤ ਹੀ ਆਸ਼ਾਨ ਹੈ ਅਤੇ ਉਨ੍ਹਾਂ ਕਿਸਾਨਾਂ ਅੱਗੇ ਪ੍ਰਦਰਸ਼ਿਤ ਕਰ ਕੇ ਵੀ ਦਿਖਾਇਆ। ਇਸ ਮੌਕੇ ਖੁੰਬਾਂ ਨਾਲ ਸਬੰਧਿਤ ਲੋੜੀਂਦਾ ਸਾਮਾਨ ਅਤੇ ਜਾਣਕਾਰੀ ਸਬੰਧੀ ਸਿਟਰੇਚਰ ਵੀ ਵੰਡੀਆਂ ਗਿਆ। ਅੰਤ ਵਿੱਚ ਡਾ. ਜਸਪ੍ਰਰੀਤ ਕੌਰ ਗਿੱਲ ਸਿੱਧੂ ਵੱਲੋਂ ਆਏ ਹੋਏ ਮਹਿਮਾਨਾਂ ਤੋਂ ਇਲਾਵਾ ਕਿਸਾਨਾਂ ਦਾ ਇੱਥੇ ਪਹੁੰਚਣ 'ਤੇ ਧੰਨਵਾਦ ਕੀਤਾ।