ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਇਸ ਜਹਾਨ ਨੂੰ ਕੱਲ੍ਹ ਅਲਵਿਦਾ ਕਹਿ ਗਏ ਮਸ਼ਹੂਰ ਗਾਇਕ ਅਤੇ ਕਾਮੇਡੀਅਨ ਕੇ ਦੀਪ ਦਾ ਮਾਡਲ ਟਾਊਨ ਐਕਸਟੈਂਸ਼ਨ ਸਥਿਤ ਸ਼ਮਸ਼ਾਨਘਾਟ ਵਿਖੇ ਭਾਈ ਜਸਵਿੰਦਰ ਸਿੰਘ ਵੱਲੋਂ ਅਰਦਾਸ ਕਰਨ ਪਿੱਛੋਂ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਮਿਊਜ਼ਿਕ ਡਾਇਰੈਕਟਰ ਚਰਨਜੀਤ ਆਹੂਜਾ ਨੇ ਕਿਹਾ ਕਿ ਕੇ ਦੀਪ ਨੇ ਕਾਮੇਡੀ ਅਤੇ ਦੋਗਾਣਾ ਗਾਇਕੀ ਰਾਹੀਂ ਸਰੋਤਿਆਂ ਦਾ ਮਨੋਰੰਜਨ ਕੀਤਾ। ਉਸ ਨੇ ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਨੂੰ ਗਾ ਕੇ ਇਹ ਵੀ ਸਾਬਤ ਕਰ ਦਿੱਤਾ ਕਿ ਸੰਜੀਦਾ ਗਾਇਕੀ ਵਿਚ ਵੀ ਉਸਦਾ ਕੋਈ ਜਵਾਬ ਨਹੀਂ। ਸਸਕਾਰ ਵਿਚ ਸ਼ਾਮਲ ਕੇ ਦੀਪ ਦੇ ਸਪੁੱਤਰ ਰਾਜਾ ਕੰਗ, ਧੀ ਬਿੱਲੀ ਕੌਰ, ਪ੍ਰਿੰਸ, ਸੀਆ, ਅਰਜੁਨ, ਹਰਵਿੰਦਰ ਸਿੰਘ ਮਾਲੇਰਕੋਟਲਾ ਅਤੇ ਹੋਰ ਰਿਸ਼ਤੇਦਾਰਾਂ ਤੋਂ ਇਲਾਵਾ ਗੀਤਕਾਰ ਗਿੱਲ ਨੱਥੋਹੇੜੀ ਵਾਲਾ, ਕੁਲਦੀਪ ਜੱਸਲ, ਹਾਕਮ ਬਖਤੜੀਵਾਲਾ, ਗਾਇਕ ਪੰਮੀ ਬਾਈ, ਪਾਲੀ ਦੇਤਵਾਲੀਆ, ਕੇਕੇ ਬਾਵਾ, ਮਲਕੀਤ ਸਿੰਘ ਦਾਖਾ, ਗੀਤਕਾਰ ਜਸਵੰਤ ਸੰਦੀਲਾ, ਸੰਗੀਤਕਾਰ ਸੁਖਪਾਲ ਸੁੱਖ, ਗੀਤਕਾਰ ਕੌਰ ਸਿੰਘ ਕੌਰ, ਗਾਇਕ ਰਣਜੀਤ ਮਣੀ, ਗਾਇਕ ਹਰਬੰਸ ਸਹੋਤਾ, ਨਿਰਮਲ ਜੌੜਾ, ਜਸਮੇਰ ਢੱਟ, ਗਾਇਕ ਰਜਿੰਦਰ ਮਲਹਾਰ, ਨਗਰ ਨਿਗਮ ਤੋਂ ਜਸਦੇਵ ਸਿੰਘ ਸੇਖੋਂ, ਪ੍ਰੋ. ਮੋਹਨ ਸਿੰਘ ਫਾਊਂਡੇਸ਼ਨ ਦੇ ਪ੍ਰਧਾਨ ਪਰਗਟ ਸਿੰਘ ਗਰੇਵਾਲ, ਡਾ. ਗਰਵਿੰਦਰ ਸਿੰਘ, ਬਲਵਿੰਦਰ ਸਿੰਘ ਕਾਕਾ ਗਿੱਲ, ਗਾਇਕ ਧੰਜਲ ਮਾਨ, ਵਿਵੇਕ, ਦੇਸ ਰਾਜ, ਜੰਗਾ ਕੈਂਥ, ਵਿਸ਼ਾਲ ਸੋਨੂੰ, ਗੁਰਦਾਸ ਕੈੜਾ, ਡਾਲਰਜੀਤ, ਨਰਿੰਦਰ ਨੂਰ, ਗਾਇਕ ਧੰਜਲ ਮਾਨ, ਗੀਤਕਾਰ ਸਰਬਜੀਤ ਵਿਰਦੀ, ਰਛਪਾਲ ਸਾਗਰ, ਚੰਨ ਸ਼ਾਹਕੋਟੀ, ਜੁਗਰਾਜ ਸਿੰਘ, ਰਵਿੰਦਰ ਦੀਵਾਨਾ, ਐੱਨਐੱਸ ਮਣਕੂ, ਸਨਅਤਕਾਰ ਗੁਰਮੀਤ ਸਿੰਘ ਕੁਲਾਰ, ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ, ਗੁਰਿੰਦਰਪਾਲ ਸਿੰਘ ਪੱਪੂ, ਅਮਰਜੀਤ ਸ਼ੇਰਪੁਰੀ, ਕੁਲਵੰਤ ਰਾਏ ਲਗੋਤਰਾ, ਸੁਰੇਸ਼ ਯਮਲਾ, ਅਵਤਾਰ ਸਿੰਘ, ਦਲੇਰ ਪੰਜਾਬੀ, ਜਸਵੰਤ ਬਿੱਲਾ, ਗਾਇਕ ਗੱਗੀ ਮਾਨ, ਸਿੱਧੂ ਨਰਾਇਣਗੜ੍ਹੀਆ ਅਤੇ ਮਲਕੀਤ ਮੰਗਾ ਨੇ ਵੀ ਸਸਕਾਰ ਮੌਕੇ ਸ਼ਾਮਲ ਹੋ ਕੇ ਇਸ ਮਹਿਬੂਬ ਗਾਇਕ ਨੂੰ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਰਾਜਾ ਕੰਗ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨਮਿਤ ਅੰਤਿਮ ਅਰਦਾਸ 1 ਨਵੰਬਰ ਦਿਨ ਐਤਵਾਰ ਨੂੰ ਬਾਅਦ ਦੁਪਿਹਰ 1 ਵਜੇ ਤੋਂ 2 ਵਜੇ ਤਕ ਗੁਰਦੁਆਰਾ ਸਾਹਿਬ ਸਰਾਭਾ ਨਗਰ ਵਿਖੇ ਹੋਵੇਗੀ। ਇਸ ਮੌਕੇ ਸ਼ਰਧਾਂਜਲੀ ਸਮਾਗਮ ਵੀ ਹੋਵੇਗਾ, ਜਿਸ ਵਿਚ ਸੰਗੀਤ ਤੋਂ ਇਲਾਵਾ ਸਮਾਜ ਦੇ ਵੱਖ-ਵੱਖ ਖੇਤਰਾਂ ਨਾਲ ਜੁੜੇ ਲੋਕ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।