ਸੁਖਦੇਵ ਸਿੰਘ, ਲੁਧਿਆਣਾ : ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਦੇ ਐੱਮਬੀਏ ਵਿਭਾਗ ਨੇ 2 ਹਫਤੇ ਦਾ ਏਆਈਸੀਟੀਈ, ਨਵੀਂ ਦਿੱਲੀ ਸਪਾਂਸਰਡ ਫੈਕਲਟੀ ਡਿਵੈਲਪਮੈਂਟ ਪ੍ਰਰੋਗਰਾਮ ਕਰਵਾਇਆ। ਕਾਲਜ ਪਿ੍ਰੰਸੀਪਲ ਡਾ. ਸਹਿਜਪਾਲ ਸਿੰਘ ਨੇ ਮੁੱਖ ਮਹਿਮਾਨ ਡਾ. ਏਐੱਸ ਚਾਵਲਾ ਵਾਈਸ ਚਾਂਸਲਰ ਰਿਮਟ ਯੂਨੀਵਰਸਿਟੀ ਦਾ ਨਿੱਘਾ ਸਵਾਗਤ ਕੀਤਾ। ਡਾ. ਸਹਿਜਪਾਲ ਸਿੰਘ ਨੇ ਆਪਣੇ ਸਵਾਗਤ ਨੋਟ ਵਿੱਚ ਪ੍ਰਭਾਵਸ਼ਾਲੀ ਵਿਦਵਤਾ ਦੇ ਨੁਕਤੇ ਉੱਤੇ ਜੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੇਡਾਗੌਜੀ ਰਾਹੀਂ ਅਸੀਂ ਇੱਕ ਅਜਿਹਾ ਵਾਤਾਵਰਣ ਸਥਾਪਤ ਕਰ ਸਕਦੇ ਹਾਂ, ਜਿਸ ਨਾਲ ਅਧਿਆਪਕ ਆਪਣੇ ਵਿਦਿਆਰਥੀ ਦੀਆਂ ਲੋੜਾਂ ਤੇ ਸੁਪਨਿਆਂ ਨੂੰ ਸਮਝ ਸਕੇਗਾ। ਇਸ ਦੋ ਹਫ਼ਤੇ ਦੇ ਪ੍ਰਰੋਗਰਾਮ 'ਚ ਕਈ ਪ੍ਰਸਿੱਧ ਸਪੀਕਰ ਭਾਗ ਲੈਣਗੇ, ਜਿਨ੍ਹਾਂ 'ਚ ਡਾ. ਪ੍ਰਸ਼ਾਂਤ ਗੁਪਤਾ, ਆਈਆਈਐੱਮ, ਤਿਰੂਚਿਰੂਪੱਲੀ, ਡਾ. ਇੰਦਰਦੀਪ ਸਿੰਘ ਆਈਆਈਟੀ, ਰੁੜਕੀ, ਡਾ. ਪ੍ਰਤਿਭਾ ਗੋਇਲ ਪੀਏਯੂ, ਡਾ. ਐੱਸਐੱਸ ਗਿੱਲ, ਡਾ. ਪੀਕੇ ਤੁਲਸੀ ਤੇ ਐੱਨਆਈਟੀਟੀਆਰ ਤੋਂ ਡਾ. ਰਾਕੇਸ਼ ਵਾਟਸ, ਡਾ. ਅਨੁਪਮਾ ਸ਼ਰਮਾ ਪ੍ਰਰੋਫੈਸਰ ਪੀਯੂ ਸ਼ਾਮਲ ਹਨ। ਇਸ ਪ੍ਰਰੋਗਰਾਮ ਵਿੱਚ ਉੱਘੇ ਸਨਅਤਕਾਰ ਮਹੇਸ਼ ਮੁੰਜਾਲ, ਚੇਅਰਮੈਨ ਤੇ ਐੱਮਡੀ ਹੀਰੋ ਮੈਜਸਟਿਕ ਆਟੋ ਲਿਮਿਟਿਡ, ਗੌਤਮ ਸੀਕਰੀ ਮੈਨੇਜਿੰਗ ਡਾਇਰੈਕਟਰ, ਰੈਮਸਨ ਸਾਈਕਲਜ ਲਿਮਿਟਿਡ, ਲੁਧਿਆਣਾ, ਜਸਵਿੰਦਰ ਭੋਗਲ ਡਾਇਰੈਕਟਰ ਯੂਨੀਪਾਰਟਜ ਲਿਮਿਟਿਡ, ਸੋਨੀ ਗੋਇਲ ਮੈਨੇਜਿੰਗ ਡਾਇਰੈਕਟਰ, ਮਾਈ ਕੈਰੀਅਰ ਫਾਉਂਡਰ ਪਿ੍ਰਆਸ ਹਨ।