ਸੁਖਦੇਵ ਸਿੰਘ, ਲੁਧਿਆਣਾ

ਜੀਐੱਨਡੀਈਸੀ ਦੇ ਸੂਚਨਾ ਤਕਨਾਲੋਜੀ ਵਿਭਾਗਾਂ ਵਲੋਂ 5 ਰੋਜਾ ਫੈਕਲਟੀ ਡਿਵਲਪਮੈਂਟ ਪ੍ਰਰੋਗਰਾਮ ਦਾ ਉਦਘਾਟਨ ਕਾਲਜ ਪਿ੍ਰੰਸੀਪਲ ਡਾ. ਸਹਿਜਪਾਲ ਸਿੰਘ ਨੁੰ ਕੀਤਾ। ਇਹ ਪ੍ਰਰੋਗਰਾਮ ਉਹ 46 ਆਨਲਾਈਨ ਐੱਫਡੀਪੀਜ਼ ਦਾ ਹਿੱਸਾ ਹੈ, ਜਿਸ ਦਾ ਉਦਘਾਟਨ ਸਿੱਖਿਆ ਮੰਤਰੀ ਰਮੇਸ ਪੋਖਰੀਅਲ ਨਿਸਾਂਕ ਦੁਆਰਾ ਕੀਤਾ ਗਿਆ ਸੀ। ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਉਨ੍ਹਾਂ ਕਿਹਾ ਕਿ ਵਰਚੁਅਲ ਰਿਐਲਟੀ ਦੀ ਵਰਤੋਂ ਵਿਦਿਆਰਥੀਆਂ ਦੀ ਸਕਿੱਲ ਸ਼ਮਤਾ ਵਿਚ ਭਰਪੂਰ ਵਾਧਾ ਕਰ ਸਕਦੀ ਹੈ ਅਤੇ ਵੀਆਰ ਸਿੱਖਿਆ ਵਿਦਿਅਕ ਸਮੱਗਰੀ ਦੇ ਢਾਂਚੇ ਨੂੰ ਬਹੁਤ ਸਫਲਤਾ ਪੂਰਵਕ ਢੰਗ ਨਾਲ ਬਦਲ ਸਕਦੀ ਹੈ। ਡਾ. ਕਿਰਨ ਜੋਤੀ, ਮੁੱਖੀ ਆਈਟੀ ਵਿਭਾਗ ਨੇ ਸਾਰੇ ਭਾਗੀਦਾਰਾਂ ਦਾ ਸਵਾਗਤ ਕੀਤ। ਉਨ੍ਹਾਂ ਨੇ ਇਸ ਦੌਰਾਨ ਗੱਲ ਬਾਤ ਕਰਦੇ ਕਿਹਾ ਕਿ ਕਿਵੇਂ ਵਰਚੁਅਲ ਰਿਐਲਟੀ ਵਿਦਿਆਰਥੀਆਂ ਨੂੰ ਇਹ ਪਤਾ ਲਗਾਉਣ ਵਿਚ ਮਦਦ ਕਰਦੀ ਹੈ ਕਿ ਸਾੱਫਟਵੇਅਰ ਨੂੰ ਦੂਸਰੇ ਖੇਤਰਾਂ ਜਿਵੇਂ ਦਵਾਈ, ਮਨੋਰੰਜਨ, ਅਤੇ ਫੈਸਨਾਂ ਵਿਚ ਕਿਵੇਂ ਵਰਤਿਆ ਜਾ ਸਕਦਾ ਹੈ।

ਏਆਈਸੀਟੀਈ ਅਤੇ ਅਟਲ ਅਕੈਡਮੀ ਦੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਕੋਰਸ ਦੇ ਕੋਆਰਡੀਨੇਟਰ ਡਾ. ਅਕਸੈ ਗਿਰਧਰ ਅਤੇ ਡਾ. ਅਮਿਤ ਕਾਮਰਾ ਨੇ ਕਿਹਾ ਕਿ ਪੂਰੇ ਭਾਰਤ ਵਿਚੋਂ 160 ਦੇ ਲਗਭਗ ਭਾਗੀਦਾਰਾਂ ਨੇ ਹਿੱਸਾ ਲਿਆ ਹੈ, ਜਿੱਥੇ ਉਹ ਵਰਚੁਅਲ ਅਤੇ ਸੰਗਠਿਤ ਰਿਆਲਿਟੀ ਦੀਆਂ ਪ੍ਰਰੈਕਟੀਕਲ ਧਾਰਨਾਵਾਂ ਬਾਰੇ ਸਿੱਖਣਗੇ।

ਨਿਊਕਲੀਅਰ ਮੈਡੀਸਨ ਐਂਡ ਅਲਾਈਡ ਸਾਇੰਸਜ, ਨਵੀਂ ਦਿੱਲੀ ਦੇ ਮਸਹੂਰ ਸੀਨੀਅਰ ਸਾਇੰਟਿਸਟ ਡਾ. ਸੁਸੀਲ ਚੰਦਰਾ ਨੇ ਮਾਨਤਾ ਅਤੇ ਰੱਖਿਆ ਵਿਚ ਐਕਸਟੈਂਡਡ ਰਿਐਲਟੀ ਬਾਰੇ ਮੁੱਖ ਭਾਸਣ ਦਿੱਤਾ। ਉਨ੍ਹਾਂ ਚਰਚਾ ਕੀਤੀ ਕਿ ਵਰਚੁਅਲ ਰਿਐਲਿਟੀ ਇਕ ਟ੍ਰੈਂਡਿੰਗ ਟੈਕਨਾਲੋਜੀ ਹੈ ਜੋ ਵਿਭਿੰਨ ਕਾਰੋਬਾਰਾਂ ਨੂੰ ਇਕ ਸਫਲਤਾ ਦੀ ਪਲਾਂਘ ਪੱਟਣ ਵਿਚ ਮਦਦ ਕਰਦੀ ਹੈ। ਡਾ. ਕੇਐੱਸ ਮਾਨ ਨੇ ਮੁੱਖ ਬੁਲਾਰੇ ਦੀ ਜਾਣ ਪਛਾਣ ਕਰਵਾਉਂਦਿਆਂ ਉਨ੍ਹਾਂ ਦੇ ਕੀਮਤੀ ਵਿਚਾਰਾਂ ਲਈ ਆਪਣਾ ਸਮਾਂ ਦੇਣ ਲਈ ਧੰਨਵਾਦ ਕੀਤਾ।