ਪੱਤਰ ਪ੍ਰਰੇਰਕ, ਦੋਰਾਹਾ : ਸਹਾਇਕ ਕਾਰਜਕਾਰੀ ਇੰਜੀਨੀਅਰ ਸੰਚਾਲਕ ਮੰਡਲ ਪੀਐੱਸਪੀਸੀਐੱਲ ਸ਼ਹਿਰੀ ਦੋਰਾਹਾ ਨੇ ਦੱਸਿਆ ਕਿ ਅੱਜ 16 ਜਨਵਰੀ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ 220 ਕੇਵੀ ਸ/ਸ ਦੋਰਾਹਾ ਤੋਂ ਚਲਦੇ 11 ਕੇਵੀ ਮੈਕਡੋਨਾਲਡ ਤੇ 11 ਕੇਵੀ ਇੰਡਸਟਰੀ-2 ਫੀਡਰ ਤੇ ਆਈਪੀਡੀਐੱਸ ਸਕੀਮ ਅਧੀਨ ਨਵੀਂਆਂ ਤਾਰਾਂ ਪਾਉਣ ਤੇ ਜ਼ਰੂਰੀ ਮੈਨਟੀਨੈਂਸ ਕਰਨ ਕਰ ਕੇ ਮੇਨ ਬਾਜ਼ਾਰ, ਲੱਕੜ ਮੰਡੀ, ਰੇਲਵੇ ਰੋਡ, ਪੁਰਾਣਾ ਬਾਜ਼ਾਰ, ਵਾਲਮੀਕਿ ਮੁਹੱਲਾ, ਦਾਣਾ ਮੰਡੀ, ਸਤਨਾਮ ਨਗਰ ਤੇ ਨਾਲ ਲੱਗਦੇ ਏਰੀਏ ਦੀ ਸਪਲਾਈ ਬੰਦ ਰਹੇਗੀ।