ਸੰਜੀਵ ਗੁਪਤਾ, ਜਗਰਾਓਂ

ਮਾਲ ਨਾਲ ਭਰੇ ਟਰੱਕ ਦੇ ਰਸਤੇ ਵਿਚ ਆਉਂਦੀਆਂ ਬਿਜਲੀ ਦੀਆਂ ਤਾਰਾਂ ਨੂੰ ਉਚਾ ਚੁੱਕਦਿਆਂ ਟਰੱਕ ਦੇ ਕਲੀਨਰ ਦੇ ਤਾਰਾਂ ਨੂੰ ਹੱਥ ਪੈ ਜਾਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ। ਪ੍ਰਰਾਪਤ ਜਾਣਕਾਰੀ ਅਨੁਸਾਰ ਸ਼ੇਖ ਮੁਹੰਮਦ ਅਰਾਫਤ ਵਾਸੀ ਕਲੱਕਤਾ ਟਰੱਕ 'ਤੇ ਬਤੌਰ ਕਲੀਨਰ ਕੰਮ ਕਰਦਾ ਸੀ। ਅੱਜ ਟਰੱਕ ਮਾਲਕ ਨਾਲ ਟਰੱਕ ਦਾ ਮਾਲ ਹਠੂਰ ਉਤਾਰਨ ਜਾ ਰਹੇ ਸਨ ਤਾਂ ਰਸਤੇ ਵਿਚ ਬਿਜਲੀ ਦੀਆਂ ਤਾਰਾਂ ਹੋਣ ਕਾਰਨ ਸ਼ੇਖ ਮੁਹੰਮਦ ਟਰੱਕ ਦੇ ਉਪਰ ਬੈਠ ਗਿਆ ਅਤੇ ਸੋਟੀ ਨਾਲ ਤਾਰਾਂ ਉਪਰ ਚੁੱਕ ਰਿਹਾ ਸੀ। ਇਸੇ ਦੌਰਾਨ ਉਸ ਦਾ ਹੱਥ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਨੂੰ ਲੱਗ ਗਿਆ, ਜਿਸ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਿਆ। ਜਖਮੀ ਹਾਲਤ ਵਿਚ ਉਸ ਨੂੰ ਜਗਰਾਓਂ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ।