ਸਮਰਾਲਾ ’ਚ ਬਲਾਕ ਸੰਮਤੀ ਲਈ 55 ਉਮੀਦਵਾਰ ਉਤਰੇ
ਸਮਰਾਲਾ ਬਲਾਕ ’ਚ ਬਲਾਕ ਸੰਮਤੀ ਚੋਣ ਮੈਦਾਨ ਵਿੱਚ 55 ਉਮੀਦਵਾਰ ਉਤਰੇ
Publish Date: Sat, 06 Dec 2025 08:38 PM (IST)
Updated Date: Sun, 07 Dec 2025 04:12 AM (IST)

24 ਉਮੀਦਵਾਰਾਂ ਨੇ ਕਾਗਜ਼ ਵਾਪਸ ਲਏ ਦਰਸ਼ਨ ਸਿੰਘ, ਪੰਜਾਬੀ ਜਾਗਰਣ, ਸਮਰਾਲਾ: ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਆਉਣ ਵਾਲੀ 14 ਦਸੰਬਰ ਨੂੰ ਹੋਣੀਆਂ ਹਨ ਤੇ ਸੂਬੇ ’ਚ ਚੋਣ ਮੈਦਾਨ ਭੱਖ ਚੁੱਕਿਆ ਹੈ। ਸ਼ਨੀਵਾਰ ਨੂੰ ਉਮੀਦਵਾਰ ਵੱਲੋਂ ਚੋਣ ਉਮੀਦਵਾਰੀ ਦੇ ਕਾਗਜ਼ ਵਾਪਸ ਲੈਣ ਦਾ ਆਖਰੀ ਦਿਨ ਸੀ ਤੇ ਇਸ ਦਿਨ ਸਮਰਾਲਾ ਬਲਾਕ ਦੇ ਬਲਾਕ ਸੰਮਤੀ ਚੋਣਾਂ ’ਚ 24 ਉਮੀਦਵਾਰਾਂ ਨੇ ਆਪਣੇ ਕਾਗਜ਼ ਵਾਪਸ ਲੈ ਲਏ। 24 ਉਮੀਦਵਾਰਾਂ ਦੇ ਕਾਗਜ਼ ਵਾਪਸ ਲੈਣ ਤੋਂ ਬਾਅਦ ਹੁਣ ਕੁੱਲ 55 ਉਮੀਦਵਾਰ ਬਲਾਕ ਸੰਮਤੀ ਦੀ ਚੋਣਾਂ ਦੇ ਮੈਦਾਨ ’ਚ ਹਨ। ਜ਼ਿਕਰਯੋਗ ਹੈ ਕਿ ਬਲਾਕ ਸੰਮਤੀ ਦੀਆਂ ਚੋਣਾਂ ’ਚ ਸਮਰਾਲਾ ਬਲਾਕ ਤੋਂ ਕੁੱਲ 87 ਉਮੀਦਵਾਰਾਂ ਵੱਲੋਂ ਕਾਗਜ਼ ਭਰੇ ਗਏ ਸਨ ਤੇ ਜਿਨ੍ਹਾਂ ’ਚ ਸ਼ੁੱਕਰਵਾਰ ਨੂੰ 8 ਉਮੀਦਵਾਰਾਂ ਦੇ ਕਾਗਜ਼ ਰੱਦ ਹੋ ਗਏ ਸਨ ਇਸ ਤੋਂ ਬਾਅਦ ਸ਼ਨੀਵਾਰ ਨੂੰ 24 ਉਮੀਦਵਾਰਾਂ ਨੇ ਚੋਣ ਉਮੀਦਵਾਰੀ ’ਚੋਂ ਆਪਣੇ ਕਾਗਜ਼ ਵਾਪਸ ਲੈ ਲਏ ਹਨ ਚੋਣ ਉਮੀਦਵਾਰੀ ਵਾਪਸ ਲੈਣ ਵਾਲੇ ਵੱਖ-ਵੱਖ ਜ਼ੋਨਾਂ ਤੇ ਉਮੀਦਵਾਰਾਂ ਦੇ ਨਾਂ ਹਨ। ਜ਼ੋਨ ਮਹਿਦੂਦਾਂ ਤੋਂ ਪਰਮਿੰਦਰ ਕੌਰ ਵਾਸੀ ਬਲਾਲਾ ਤੇ ਹਰਪ੍ਰੀਤ ਕੌਰ ਵਾਸੀ ਖਹਿਰਾ, ਜ਼ੋਨ ਘੁਲਾਲ ਤੋਂ ਰਮਨਦੀਪ ਸਿੰਘ ਵਾਸੀ ਨੀਲੋਂ ਖੁਰਦ, ਜ਼ੋਨ ਚਹਿਲਾਂ ਤੋਂ ਜਗਦੀਪ ਸਿੰਘ ਵਾਸੀ ਚਹਿਲਾਂ ਤੇ ਅਮਰਜੀਤ ਸਿੰਘ ਵਾਸੀ ਖ਼ਟਰਾਂ, ਜ਼ੋਨ ਘੁੰਗਰਾਲੀ ਸਿੱਖਾਂ ਤੋਂ ਸੰਦੀਪ ਕੌਰ ਵਾਸੀ ਘੰਗਰਾਲੀ ਸਿੱਖਾਂ, ਜ਼ੋਨ ਕੋਟਲਾ ਭੜੀ ਤੋਂ ਬਲਵੰਤ ਸਿੰਘ ਵਾਸੀ ਕੋਟਲਾ ਭੜੀ ਤੇ ਦਿਲਪ੍ਰੀਤ ਸਿੰਘ ਵਾਸੀ ਗੋਸਲਾਂ, ਜ਼ੋਨ ਸੇਹ ਤੋਂ ਕੁਲਵੀਰ ਸਿੰਘ ਵਾਸੀ ਮਾਨੂਪੁਰ ਤੇ ਝਰਮਲ ਸਿੰਘ ਵਾਸੀ ਮਾਨੂਪੁਰ, ਜ਼ੋਨ ਮਾਣਕੀ ਤੋਂ ਕਿਰਨਜੀਤ ਕੌਰ ਵਾਸੀ ਮਾਣਕੀ, ਜ਼ੋਨ ਨਾਗਰਾ ਤੋਂ ਸੁਰਿੰਦਰ ਸਿੰਘ ਬੰਬ ਤੇ ਲਖਵਿੰਦਰ ਸਿੰਘ ਵਾਸੀ ਅਜਲੌਦ, ਜ਼ੋਨ ਮਾਦਪੁਰ ਤੋਂ ਜਸਬੀਰ ਸਿੰਘ ਵਾਸੀ ਢੀਡਸਾ, ਜ਼ੋਨ ਰਪਾਲੋਂ ਤੋਂ ਗੁਰਜੀਤ ਸਿੰਘ ਵਾਸੀ ਰੁਪਾਲੋ ਤੇ ਹਰਜਿੰਦਰ ਸਿੰਘ ਵਾਸੀ ਰੁਪਾਲੋ, ਦਿਲਬਾਗ ਸਿੰਘ ਵਾਸੀ ਟਮਕੌਦੀ, ਜ਼ੋਨ ਬਗਲੀ ਕਲਾਂ ਤੋਂ ਸਰਬਜੀਤ ਸਿੰਘ ਵਾਸੀ ਹਰਬੰਸਪੁਰਾ, ਬਲਵਿੰਦਰ ਸਿੰਘ ਵਾਸੀ ਬਗਲੀ ਕਲਾਂ ਤੇ ਅਜਮੇਰ ਸਿੰਘ ਵਾਸੂ ਬਗਲੀ ਕਲਾਂ, ਜ਼ੋਨ ਲਲੋੜੀ ਕੜਾਂ ਤੋਂ ਸਰਬਜੀਤ ਕੌਰ ਵਾਸੀ ਲਲੋੜੀ ਕਲਾਂ, ਕਰਮਜੀਤ ਕੌਰ ਵਾਸੀ ਲਲੋੜੀ ਕਲਾਂ, ਜ਼ੋਨ ਸਲੌਦੀ ਤੋਂ ਕਿਰਨਦੀਪ ਕੌਰ ਵਾਸੀ ਸਲੌਦੀ ਤੇ ਅਕਵਿੰਦਰ ਕੌਰ ਵਾਸੀ ਕਲਾਲ ਮਾਜਰਾ ਸ਼ਾਮਲ ਹਨ।