ਉਮੇਸ਼ ਜੈਨ, ਸ਼੍ਰੀ ਮਾਛੀਵਾੜਾ ਸਾਹਿਬ

ਪਿੰਡ ਪਵਾਤ ਦੇ ਸਰਕਾਰੀ ਪ੍ਰਰਾਇਮਰੀ ਸਕੂਲ ਲਈ ਪਿੰਡ ਦੇ ਵਸਨੀਕ ਹਰਵਿੰਦਰ ਸਿੰਘ ਗੋਲਡੀ ਵੱਲੋਂ ਸਕੂਲ ਨੂੰ ਪੰਜ ਸਮਾਰਟ ਐੱਲਈਡੀਜ਼ ਭੇਟ ਕੀਤੀਆਂ ਗਈਆਂ। ਸਕੂਲ ਦੇ ਸਾਰੇ ਕਲਾਸਰੂਮ ਸਮਾਰਟ ਬਣਨ 'ਤੇ ਖ਼ਾਸ ਤੌਰ 'ਤੇ ਪੁੱਜੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਲੁਧਿਆਣਾ ਰਜਿੰਦਰ ਕੌਰ ਤੇ ਬਲਾਕ ਸਿੱਖਿਆ ਅਫ਼ਸਰ ਕੁਲਵੰਤ ਸਿੰਘ ਨੇ ਦਾਨੀ ਸੱਜਣਾਂ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਸਮਾਰਟ ਸਕੂਲ ਬਣਾਉਣ ਤੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜੋਕਾ ਦੌਰ ਟੈਕਨੋਲੋਜੀ ਦਾ ਹੈ, ਇਸ ਲਈ ਵਿੱਦਿਆ ਵਰਗਾ ਅਹਿਮ ਖੇਤਰ ਇਸ ਤੋਂ ਅਣਭਿੱਜ ਨਹੀਂ ਰਹਿ ਸਕਦਾ। ਸਕੂਲ ਮੁੱਖ ਅਧਿਆਪਕ ਬਲਜਿੰਦਰ ਸਿੰਘ ਨੇ ਕਿਹਾ ਕਿ ਸਮਾਰਟ ਸਕੂਲ ਬਣਾਉਣ ਲਈ ਚੱਲ ਰਹੇ ਕਾਰਜਾਂ ਵਿਚ ਹੁਣ ਤਕ ਪਰਵਾਸੀ ਭਾਰਤੀ ਪ੍ਰਰੀਤਮ ਸਿੰਘ ਤੇ ਜੱਸਾ ਮਾਨ ਵੱਲੋਂ ਵੀ ਆਰਥਿਕ ਸਹਾਇਤਾ ਦਿੱਤੀ ਜਾ ਚੁੱਕੀ ਹੈ। ਇਸ ਮੌਕੇ ਬਾਬਾ ਸੁਖਜਿੰਦਰ ਸਿੰਘ ਚੇਅਰਮੈਨ, ਕੋਆਰਡੀਨੇਟਰ ਸੰਜੀਵ ਕਲਿਆਣ, ਬਲਵਿੰਦਰ ਸਿੰਘ, ਮਾ. ਸਤਵੀਰ ਰੌਣੀ, ਗੁਰਮੁਖ ਸਿੰਘ, ਗੁਰਵਿੰਦਰ ਸਿੰਘ, ਅਮਰਜੀਤ ਸਿੰਘ, ਰਣਜੀਤ ਕੌਰ, ਸਿਮਰਜੀਤ ਕੌਰ, ਦਰਸ਼ਨ ਸਿੰਘ ਪੰਚ, ਬਲਕਾਰ ਸਿੰਘ ਪੰਚ, ਗੁਰਜੀਤ ਸਿੰਘ, ਹਰਦੀਪ ਸਿੰਘ, ਗੁਰਪ੍ਰਰੀਤ ਸਿੰਘ, ਕਰਮਜੀਤ ਸਿੰਘ, ਸੁਖਜਿੰਦਰ ਕੌਰ, ਭਿੰਦਰ ਕੌਰ, ਕਰਮਜੀਤ ਕੌਰ, ਜਸਵੰਤ ਕੌਰ ਆਦਿ ਹਾਜ਼ਰ ਸਨ।