ਗੌਰਵ ਕੁਮਾਰ ਸਲੂਜਾ, ਲੁਧਿਆਣਾ : ਸਬਜ਼ੀ ਮੰਡੀ ਲੁਧਿਆਣਾ ਦੀ ਪਾਰਕਿੰਗ ਦਾ ਟੈਂਡਰ 5.22 ਕਰੋੜ 'ਚ ਖੋਲ੍ਹਿਆ ਗਿਆ ਹੈ। ਸੂਤਰਾਂ ਦੇ ਦੱਸਣ ਮੁਤਾਬਿਕ ਸਬਜ਼ੀ ਮੰਡੀ ਪਾਰਕਿੰਗ ਦਾ ਟੈਂਡਰ 3 ਬੋਲੀਕਾਰਾਂ ਵੱਲੋਂ ਪਾਇਆ ਗਿਆ ਸੀ ਜਿਸ ਵਿਚ ਨੀਰਜ ਜੋਸ਼ੀ ਵਲੋਂ 4.76 ਕਰੋੜ, ਦੀ ਗੁੱਡਲੱਕ ਕਾਰਪੋਰੇਟ ਸੁਸਾਇਟੀ ਵਲੋ 4.81ਕਰੋੜ ਅਤੇ ਦੀ ਭੱਟੀਆਂ ਬੇਟ ਸੁਸਾਇਟੀ 5.22 ਕਰੋੜ ਟੈਂਡਰ ਨਾਲ ਭਾਗ ਲਿਆ ਸੀ। ਦੀ ਭੱਟੀਆਂ ਬੇਟ ਕਾਰਪੋਰੇਟ ਸੁਸਾਇਟੀ ਦਾ ਸਭ ਤੋਂ ਵੱਧ ਟੈਂਡਰ ਹੋਣ ਕਾਰਨ ਭੱਟੀਆਂ ਬੇਟ ਸੁਸਾਇਟੀ ਦੇ ਹੱਕ 'ਚ ਦਿੱਤਾ ਗਿਆ।
Posted By: Jagjit Singh