ਅਜੀਤ ਸਿੰਘ ਅਖਾੜਾ, ਜਗਰਾਓਂ : ਡਾਕਟਰ ਬਲਵਿੰਦਰ ਸਿੰਘ ਜਗਰਾਓਂ ਨੂੰ ਸਰਕਾਰ ਦੀਆਂ ਹਦਾਇਤਾਂ 'ਤੇ ਵਿਭਾਗ ਵੱਲੋ ਹਾਲ ਹੀ ਵਿੱਚ ਸ਼ੂਗਰ ਕੇਨ ਕਮਿਸ਼ਨਰ ਪੰਜਾਬ ਨਿਯੁਕਤ ਕੀਤਾ ਗਿਆ ਹੈ ਜ਼ਿਕਰਯੋਗ ਹੈ ਕਿ ਡਾ. ਬਲਵਿੰਦਰ ਸਿੰਘ ਇਸ ਤੋਂ ਪਹਿਲਾਂ ਜ਼ਿਲ੍ਹਾ ਖੇਤੀਬਾੜੀ ਅਫਸਰ ਲੁਧਿਆਣਾ, ਫਤਿਹਗੜ੍ਹ ਸਾਹਿਬ ਰਹਿ ਚੁੱਕੇ ਹਨ ਇਸ ਦੇ ਨਾਲ ਹੀ ਕੀਟਨਾਸ਼ਕ ਪ੍ਰਯੋਗਸ਼ਾਲਾ ਲੁਧਿਆਣਾ ਵਿਚ ਸੀਨੀਅਰ ਐਨਾਲਿਸਟ ਦੀਆਂ ਸੇਵਾਵਾਂ ਨਿਭਾਅ ਚੁੱਕੇ ਹਨ ਇਸ ਮੌਕੇ ਡਾ. ਬਲਵਿੰਦਰ ਸਿੰਘ ਨੇ ਕਿਹਾ ਸ਼ੂਗਰ ਕੇਨ ਕਮਿਸ਼ਨਰ ਪੰਜਾਬ ਨਿਯੁਕਤ ਹੋਣ 'ਤੇ ਉਹ ਆਪਣੀਆਂ ਸੇਵਾਵਾਂ ਨੂੰ ਤਨ-ਮਨ ਨਾਲ ਨਿਭਾਉਣਗੇ ਤੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀਦੱਸਣਯੋਗ ਹੈ ਕਿ ਹਾਲ ਹੀ ਵਿਚ ਡਾ. ਬਲਵਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਮੋਗਾ ਵਿਖੇ ਤਾਇਨਾਤ ਹਨ।