ਸਰਵਣ ਸਿੰਘ ਭੰਗਲਾਂ, ਸਮਰਾਲਾ

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਬੀਕੇਯੂ ਸਿੱਧੂੁਪੁਰ ਵੱਲੋਂ 26 ਜਨਵਰੀ ਨੂੰ ਦਿੱਲੀ 'ਚ 'ਟ੍ਰੈਕਟਰ ਪਰੇਡ' ਕਰਨ ਲਈ ਕਰੀਬ 150 ਟ੍ਰੈਕਟਰਾਂ ਦਾ ਵੱਡਾ ਕਾਫ਼ਲਾ ਪਿੰਡ ਘੁਲਾਲ ਦੇ ਟੋਲ ਪਲਾਜ਼ੇ ਤੋਂ ਰਵਾਨਾ ਕੀਤਾ ਗਿਆ।

ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ, ਬਲਾਕ ਮੀਤ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਤੇ ਪੰਜਾਬੀ ਗਾਇਕ ਜੱਸ ਬਾਜਵਾ ਨੇ ਕਿਹਾ ਕਿ ਇਹ ਲੋਕ ਅੰਦੋਲਨ ਹੁਣ ਹਰ ਬਜੁਰਗਾਂ, ਨੌਜਵਾਨਾਂ, ਬੀਬੀਆਂ ਤੇ ਬੱਚਿਆਂ ਦੀ ਅਵਾਜ਼ ਬਣ ਚੁੱਕਿਆ ਹੈ। ਦਿੱਲੀ ਵੱਲ ਲੋਕਾਂ ਦੇ ਆਪਮੁਹਾਰੇ ਤੁਰੇ ਕਾਫ਼ਲਿਆਂ ਨੇ ਸਮੁੱਚੇ ਦੇਸ਼ ਦੇ ਕਿਸਾਨਾਂ 'ਚ ਇੰਨਾ ਜੋਸ਼ ਭਰ ਦਿੱਤਾ ਹੈ ਕਿ ਉਹ ਹੁਣ ਕੇਂਦਰ ਸਰਕਾਰ ਦੀ ਘੁਰਕੀ ਤੋਂ ਦਬਣ ਵਾਲੇ ਨਹੀਂ। ਇਹ ਇਤਿਹਾਸਕ ਟ੍ਰੈਕਟਰ ਰੈਲੀ ਕੇਂਦਰ ਦਾ ਹੰਕਾਰ ਚਕਨਾਚੂਰ ਕਰਕੇ ਉਸਨੂੰ ਆਪਣੇ ਕਾਨੂੰਨ ਰੱਦ ਕਰਨ ਲਈ ਮਜ਼ਬੂਰ ਕਰ ਦੇਵੇਗੀ। ਇਸ ਮੌਕੇ ਮਨਜੀਤ ਸਿੰਘ, ਗਗਨਦੀਪ ਸਿੰਘ, ਪਵਨੀਤ ਸਿੰਘ, ਜਰਨੈਲ ਸਿੰਘ, ਨਵਦੀਪ ਸਿੰਘ, ਅਮਨ ਸਿੰਘ, ਦਿਲਬਾਗ ਸਿੰਘ, ਹਰਪ੍ਰਰੀਤ ਸਿੰਘ, ਮੋਹਣ ਸਿੰਘ, ਜਸਪ੍ਰਰੀਤ ਸਿੰਘ ਜੱਸਾ, ਪਵਿੱਤਰ ਸਿੰਘ, ਹਰਪਾਲ ਸਿੰਘ, ਕੁਲਵਿੰਦਰ ਸਿੰਘ, ਕਰਨੈਲ ਸਿੰਘ, ਅਰਜਨ ਸਿੰਘ, ਮੇਜਰ ਸਿੰਘ, ਸਵਰਨ ਸਿੰਘ, ਪਰਮਜੀਤ ਸਿੰਘ, ਗੁਰਮੇਲ ਸਿੰਘ ਆਦਿ ਹਾਜ਼ਰ ਸਨ।