ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਗੁਰੂ ਨਾਨਕ ਭਵਨ ਵਿਖੇ ਇੰਡੋ ਕੀਵੀ ਫਿਲਮਜ਼ ਵੱਲੋਂ ਸ਼ੋਅ ਦੇ ਡਾਇਰੈਕਟਰ ਰਾਜੀਵ ਦਾਸ ਅਤੇ ਕੇਕੇ ਗਿੱਲ ਦੀ ਅਗਵਾਈ ਹੇਠ ਡਾਂਸ ਅਤੇ ਮਾਡਲਿੰਗ ਮੁਕਾਬਲਾ ਛੋਟਾ ਪਟਾਕਾ ਵੱਡਾ ਧਮਾਕਾ ਟੇਲੈਂਟ ਸ਼ੋਅ ਕਰਵਾਇਆ ਗਿਆ ਜਿਸ ਵਿੱਚ 3 ਤੋਂ 6 ਸਾਲ ਤੱਕ ਦੀ ਉਮਰ ਦੇ, 7 ਤੋਂ 10 ਸਾਲ ਦੀ ਉਮਰ ਦੇ, 11 ਤੋਂ 15 ਸਾਲ ਦੀ ਉਮਰ ਦੇ ਅਤੇ 16 ਸਾਲ ਤੋਂ ਵਧੇਰੀ ਉਮਰ ਦੇ ਮੁਕਾਬਲੇਬਾਜ਼ਾਂ ਨੇ ਵੱਖ ਵੱਖ ਪੇਸ਼ਕਾਰੀਆਂ ਕਰਦੇ ਹੋਏ ਸਭ ਦਾ ਮਨ ਮੋਹ ਲਿਆ। ਮੁਕਾਬਲੇਬਾਜ਼ਾਂ ਦੇ ਦੋ ਰਾਊਂਡ ਕਰਵਾਏ ਗਏ।

ਮੁੱਖ ਮਹਿਮਾਨ ਵਜੋਂ ਸੁਖਵਿੰਦਰ ਕੌਰ ਨੇ ਸ਼ਿਰਕਤ ਕੀਤੀ ਜਦ ਕਿ ਬੱਚਿਆਂ ਦੀ ਕਲਾ ਨੂੰ ਪਰਖਣ ਲਈ ਸ਼ੁੱਭਜੀਤ ਕੌਰ, ਸੋਨੀਆ ਛਾਬੜਾ, ਦਿਵਿਯਾ ਸ਼ਰਮਾ, ਕੋਰਿਓਗ੍ਰਾਫਰ ਰਾਜ, ਸੁਪਨੀਤ ਸਿੰਘ, ਸਿਮਰਨ ਅਰੋੜਾ ਅਤੇ ਬਿੰਦੀਆ ਸੂਦ ਬਤੌਰ ਜੱਜ ਸ਼ਾਮਲ ਹੋਏ। ਸਮਾਗਮ ਦੀ ਸਮਾਪਤੀ ਮੌਕੇ ਜਿੱਥੇ ਜੇਤੂਆਂ ਨੂੰ ਕੈਸ਼ ਇਨਾਮ ਅਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ ਉੱਥੇ ਨਾਲ ਹੀ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਭ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਈ ਉੱਘੀਆਂ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ।