ਸੁਖਦੇਵ ਸਿੰਘ/ਲੁਧਿਆਣਾ

ਨਨਕਾਣਾ ਸਾਹਿਬ ਪਬਲਿਕ ਗਿੱਲ ਪਾਰਕ ਦੀ 42ਵੀਂ ਸਾਲਾਨਾ ਅਥਲੈਟਿਕ ਮੀਟ ਦੀ ਸ਼ੁਰੂਆਤ ਕੀਤੀ ਗਈ। ਇਸ ਸਮਾਗਮ ਦੇ ਮੁੱਖ ਮਹਿਮਾਨ ਰਵਿੰਦਰ ਸਿੰਘ ਜ਼ਿਲ੍ਹਾ ਖੇਡ ਅਫਸਰ ਸਨ। ਸਕੂਲ ਦੇ ਐੱਨਸੀਸੀ ਕੈਡਿਟਸ ਵੱਲੋਂ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਗੁਰਚਰਨ ਸਿੰਘ ਗਿੱਲ ਡਾਇਰੈਕਟਰ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਮਹਿਮਾਨ ਵਜੋਂ ਸ਼ਾਮਲ ਹੋਏ। ਦੋ ਦਿਨਾ ਖੇਡ ਸਮਾਗਮਾਂ ਦੀ ਸ਼ੁਰੂਆਤ ਸ਼ਬਦ ਪਾਠ ਨਾਲ ਕੀਤੀ ਗਈ। ਇਸ ਮੌਕੇ ਮਹਿਮਾਨਾ ਦੁਆਰਾ ਝੰਡਾ ਲਹਿਰਾਉਣ ਦੇ ਨਾਲ-ਨਾਲ ਗੁਬਾਰੇ ਛੱਡ ਕੇ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਸਾਹਿਬਜ਼ਾਦਾ ਜੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ, ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਦੇ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਦਾ ਪ੍ਰਦਰਸ਼ਨ ਕੀਤਾ ਗਿਆ।

ਮੁੱਖ ਮਹਿਮਾਨ ਤੇ ਸਕੂਲ ਪਿ੍ਰੰਸੀਪਲ ਹਰਮੀਤ ਕੌਰ ਵੜੈਚ ਦੀ ਹਾਜ਼ਰੀ 'ਚ ਹੈੱਡ ਬੁਆਏ ਹਰਨੂਰ ਸਿੰਘ ਅਤੇ ਹੈੱਡ ਗਰਲ ਮਨਮੀਤ ਕੌਰ ਨੇ ਹਾਊਸ ਦੇ ਕਪਤਾਨਾਂ ਤੇ ਅਥਲੀਟਾਂ ਨੂੰ ਸਹੁੰ ਚੁਕਾਈ ਗਈ। ਨਨਕਾਣਾ ਸਾਹਿਬ ਐਜੂਕੇਸ਼ਨ ਦੇ ਡਾਇਰੈਕਟਰ ਗੁਰਚਰਨ ਸਿੰਘ ਗਿੱਲ ਨੇ ਮਾਪਿਆਂ, ਵਿਦਿਆਰਥੀਆਂ ਤੇ ਅਧਿਆਪਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਕੂਲ 'ਚ ਪੜ੍ਹ ਰਹੇ ਸਾਰੇ ਬੱਚੇ ਭਾਗਾਂ ਵਾਲੇ ਹਨ ਕਿਉਂਕਿ ਉਨ੍ਹਾਂ ਨੂੰ ਵੱਖ-ਵੱਖ ਖੇਡ ਸਮਾਗਮਾਂ ਵਿੱਚ ਭਾਗ ਲੈ ਕੇ ਤੰਦਰੁਸਤ ਰਹਿਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਕੂਲ ਦੀ ਨਵੀਂ ਪ੍ਰਸਤਾਵਿਤ ਇਮਾਰਤ ਦੇ ਨਾਲ 400 ਮੀਟਰ ਦਾ ਪੱਕਾ ਟ੍ਰੈਕ ਬਣਾਇਆ ਜਾ ਰਿਹਾ ਹੈ। ਇਸ ਨਾਲ ਸਕੂਲ ਦੇ ਉੱਭਰ ਰਹੇ ਅਥਲੀਟਾਂ ਦੀ ਯੋਗਤਾ 'ਚ ਹੋਰ ਵਾਧਾ ਹੋਵੇਗਾ। ਉਨ੍ਹਾਂ ਨੇ ਸਕੂਲ ਅਧਿਆਪਕਾਂ ਨੂੰ ਆਪਣੇ ਵਿਦਿਆਰਥੀਆਂ ਨੂੰ ਖੇਡ ਸਮਾਗਮਾਂ 'ਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਲਈ ਕਿਹਾ। ਸਕੂਲ ਪਿ੍ਰੰਸੀਪਲ ਹਰਮੀਤ ਕੌਰ ਵੜੈਚ ਨੇ ਸਾਲ 2018-2019 ਵਿਚ ਵਿਦਿਆਰਥੀਆਂ ਦੀਆਂ ਖੇਡ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਯੋਗ, ਗੱਤਕਾ ਤੇ ਭੰਗੜਾ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਦਰਸ਼ਕਾਂ ਦਾ ਚੰਗਾ ਮਨੋਰੰਜਨ ਕੀਤਾ। ਇਸ ਮੌਕੇ ਪ੍ਰਾਇਮਰੀ ਵਿੰਗ ਦੀ ਇੰਚਾਰਜ ਜਸਮੀਨ ਕੌਰ ਤੇ ਸਕੂਲ ਪ੍ਰਬੰਧਕ ਕਮੇਟੀ ਦੀ ਵਧੀਕ ਸਕੱਤਰ ਪਰਮਜੀਤ ਕੌਰ ਚਾਹਲ ਵੀ ਹਾਜ਼ਰ ਸਨ।

-ਵੱਖ-ਵੱਖ ਖੇਡਾਂ ਦੇ ਨਤੀਜੇ ਇਸ ਤਰ੍ਹਾਂ ਰਹੇ

-ਨਰਸਰੀ : ਬਟਰਫਲਾਈ ਰੇਸ (ਲੜਕੀਆਂ)--ਭੂਮਿਕਾ ਨੇ ਪਹਿਲਾ, ਨਿਮਰਤ ਕੌਰ ਦੂਜਾ ਅਤੇ ਮਹਿਕ ਵਰਮਾ ਤੀਜੇ ਸਥਾਨ 'ਤੇ ਰਹੀ

-ਐਲਕੇਜੀ : ਬੈਲੂਨ ਬਰਸਟਿੰਗ (ਲੜਕੇ)--ਨਵਨੂਰ ਕੌਰ ਨੇ ਪਹਿਲਾ, ਦਿ੍ਰਸ਼ਟੀ ਵਰਮਾ ਨੇ ਦੂਜਾ ਅਤੇ ਲਵਲੀਨ ਕੌਰ ਤੀਜੇ ਸਥਾਨ 'ਤੇ ਰਹੀ।

-ਯੂਕੇਜੀ : ਰਿਲੇਅ ਰੇਸ (ਲੜਕੀਆਂ)--ਪ੍ਰਬਲੀਨ ਕੌਰ ਅਤੇ ਜਪਲੀਨ ਕੌਰ ਨੇ ਪਹਿਲਾ, ਖੁਸ਼ਪ੍ਰੀਤ ਕੌਰ ਤੇ ਆਲੀਆ ਨੇ ਦੂਜਾ ਤੇ ਸ਼ੁਭਮਨਦੀਪ ਕੌਰ ਅਤੇ ਜਾਨਵੀ ਧਵਨ ਤੀਜੇ ਸਥਾਨ 'ਤੇ ਰਹੀਆਂ।

-ਗ੍ਰੇਡ -1. : ਸਵਰ ਰੇਸ (ਲੜਕੇ)--ਗੁਰਕੀਰਤ ਸਿੰਘ ਪਹਿਲੇ, ਤਨਮਾਈ ਵਰਮਾ ਦੂਜੇ ਤੇ ਨਵਤੇਗਪਾਲ ਸਿੰਘ ਤੀਜੇ ਸਥਾਨ 'ਤੇ ਰਹੇ।