ਜੇਐੱਨਐੱਨ, ਲੁਧਿਆਣਾ : ਪੱਖੋਵਾਲ ਰੋਡ ਸਥਿਤ ਇਕ ਸ਼ੋਅਰੂਮ ਦੇ ਸ਼ਟਰ ਦਾ ਤਾਲਾ ਤੋੜ ਕੇ ਚੋਰ ਸਵੈਟਰ ਤੇ ਕੋਟੀਆਂ ਆਦਿ ਚੋਰੀ ਕਰ ਕੇ ਲੈ ਗਏ। ਸ਼ੋਅਰੂਮ ਦੇ ਮਾਲਕ ਦੀ ਸ਼ਿਕਾਇਤ 'ਤੇ ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕੀਤੀ ਹੈ। ਪੁਲਿਸ ਨੇ ਸੰਤ ਨਗਰ ਵਾਸੀ ਹਰਵਿੰਦਰ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪੱਖੋਵਾਲ ਰੋਡ 'ਚ ਸ਼ੋਅਰੂਮ ਹੈ। ਉਹ ਰਾਤ ਦੇ ਸਮੇਂ ਆਪਣੇ ਸ਼ੋਅਰੂਮ ਨੂੰ ਬੰਦ ਕਰ ਕੇ ਘਰ ਚਲਾ ਗਿਆ। ਅਗਲੇ ਦਿਨ ਸਵੇਰੇ ਆਇਆ ਤਾਂ ਸ਼ਟਰ ਦਾ ਤਾਲਾ ਟੁੱਟਿਆ ਹੋਇਆ ਸੀ। ਅੰਦਰ ਜਾ ਕੇ ਦੇਖਿਆ ਤਾਂ ਸਵੈਟਰ ਤੇ ਕੋਟੀਆਂ ਚੋਰੀ ਹੋਈਆਂ ਸਨ। ਇਸ ਮਾਮਲੇ 'ਚ ਇਕ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੁਲਿਸ ਨੇ ਵਾਰਦਾਤ ਦੇ ਕਰੀਬਨ 5 ਮਹੀਨੇ ਬਾਅਦ ਇਹ ਮਾਮਲਾ ਦਰਜ ਕੀਤਾ। ਕਿਉਂਕਿ ਸ਼ਿਕਾਇਤਕਰਤਾ ਅਨੁਸਾਰ 17 ਜੁਲਾਈ 2020 ਨੂੰ ਜਦੋਂ ਉਹ ਰਾਤ ਘਰ ਚਲਾ ਗਿਆ ਤਾਂ ਚੋਰਾਂ ਨੇ ਉਸ ਦੇ ਸ਼ੋਅਰੂਮ 'ਤੇ ਹਥ ਸਾਫ ਕਰ ਦਿੱਤਾ। ਉੱਥੇ ਜਾਂਚ ਅਧਿਕਾਰੀ ਹਰਦੇਵ ਸਿੰਘ ਅਨੁਸਾਰ ਲਾਕਡਾਊਨ 'ਚ ਦੁਕਾਨਾਂ ਬੰਦ ਹੋਣ ਕਾਰਨ ਇਹ ਮਾਮਲਾ ਲਟਕਿਆ ਰਿਹਾ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।