ਐੱਸਪੀ ਜੋਸ਼ੀ, ਲੁਧਿਆਣਾ : ਸਥਾਨਕ ਰਾਜੀਵ ਗਾਂਧੀ ਕਾਲੋਨੀ ਰਹਿਣ ਵਾਲੇ ਪਰਿਵਾਰ ਦੀ ਸ਼ਾਦੀਸ਼ੁਦਾ ਅੌਰਤ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਈ। ਥਾਣਾ ਫੋਕਲ ਪੁਆਇੰਟ ਪੁਲਿਸ ਨੇ ਸੁਧੀਰ ਸਾਹਨੀ ਦੇ ਬਿਆਨਾਂ 'ਤੇ ਪਰਚਾ ਦਰਜ ਕਰ ਕੇ ਅੌਰਤ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸੁਧੀਰ ਸਾਹਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਕੰਮ ਲਈ ਘਰੋਂ ਨਿਕਲਿਆ ਪਰ ਸ਼ਾਮ ਨੂੰ ਘਰ ਆ ਕੇ ਵੇਖਿਆ ਤਾਂ ਉਸ ਦੀ ਪਤਨੀ ਘਰ ਵਿਚ ਮੌਜੂਦ ਨਹੀਂ ਸੀ। ਉਸ ਨੇ ਆਪਣੇ ਪੱਧਰ 'ਤੇ ਰਿਸ਼ਤੇਦਾਰੀ ਵਿਚ ਪਤਨੀ ਦੀ ਕਾਫ਼ੀ ਭਾਲ ਕੀਤੀ ਪਰ ਜਦੋਂ ਕੋਈ ਸੁਰਾਗ ਹੱਥ ਨਾ ਲੱਗਾ ਤਾਂ ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਫੋਕਲ ਪੁਆਇੰਟ ਪੁਲਿਸ ਕੋਲ ਦਰਜ ਕਰਵਾ ਦਿੱਤੀ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਉਸ ਦੀ ਪਤਨੀ ਨੂੰ ਕਿਸੇ ਨੇ ਨਿੱਜੀ ਸਵਾਰਥ ਲਈ ਆਪਣੀ ਹਿਰਾਸਤ 'ਚ ਲੁਕਾ ਕੇ ਰੱਖਿਆ ਹੋਇਆ ਹੈ।