ਜੇਐੱਨਐੱਨ, ਲੁਧਿਆਣਾ : ਹੰਬੜਾ ਰੋਡ ਦੇ ਮਯੂਰ ਵਿਹਾਰ ਸਥਿਤ ਕੋਠੀ 'ਚ ਆਪਣੇ ਪਰਿਵਾਰ ਦੇ ਚਾਰ ਲੋਕਾਂ ਦੀ ਬੇਰਹਿਮੀ ਨਾਲ ਹੱਤਿਆ ਕਰਨ ਤੋਂ ਬਾਅਦ ਫ਼ਰਾਰ ਹੋਏ ਪ੍ਰਰਾਪਰਟੀ ਡੀਲਰ ਨੂੰ 40 ਘੰਟੇ ਬੀਤ ਚੁੱਕੇ ਹਨ। ਉਸ ਨੂੰ ਫੜਨਾ ਤਾਂ ਦੂਰ, ਪੁਲਿਸ ਹੁਣ ਤਕ ਉਸ ਦਾ ਸੁਰਾਗ ਨਹੀਂ ਲਾ ਸਕੀ ਹੈ। ਉਧਰ ਸਿਵਲ ਹਸਪਤਾਲ 'ਚ ਡਾਕਟਰਾਂ ਦੇ ਬੋਰਡ ਨੇ ਚਾਰੇ ਮਿ੍ਤਕਾਂ ਦੀਆਂ ਲਾਸ਼ਾਂ ਦੇ ਪੋਸਟਮਾਰਟਮ ਕੀਤੇ। ਤਿੰਨ ਡਾਕਟਰਾਂ ਦੇ ਪੈਨਲ ਡਾ. ਅਨਮੋਲ ਰਤਨ, ਡਾ. ਬਿੰਦੂ ਨਲਵਾ ਤੇ ਡਾ. ਸ਼ੀਤਲ ਸ਼ਾਮਲ ਸਨ। ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਪ੍ਰਰਾਪਰਟੀ ਡੀਲਰ ਦੀ ਨੂੰਹ ਗਰਿਮਾ ਤੇ ਪੋਤੇ ਸੁਚੇਤ ਦੇ ਗਲੇ ਅੱਗਿਓਂ ਤੇ ਪਿੱਿਛਓਂ 80 ਫ਼ੀਸਦੀ ਤਕ ਕੱਟੇ ਹੋਏ ਪਾਏ ਗਏ। ਨੂੰਹ ਗਰਿਮਾ, ਪੋਤਾ ਸੁਚੇਤ ਤੇ ਪਤਨੀ ਸੁਨੀਤਾ ਦੇ ਸਿਰ 'ਤੇ ਕਿਸੇ ਭਾਰੀ ਚੀਜ਼ ਨਾਲ ਵਾਰ ਕੀਤਾ ਗਿਆ ਸੀ, ਜਿਸ ਨਾਲ ਉਨ੍ਹਾਂ ਦੇ ਸਿਰ ਦਾ ਅੰਦਰੂਨੀ ਹਿੱਸਾ ਬੁਰੀ ਤਰਾਂ ਨੁਕਸਾਨਿਆ ਜਾ ਚੁੱਕਾ ਸੀ। ਚਾਰੇ ਲਾਸ਼ਾਂ ਦਾ ਵਿਸਰਾ ਜਾਂਚ ਲਈ ਖਰੜ ਸਥਿਤ ਲੈਬ 'ਚ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਸਾਰੀਆਂ ਲਾਸ਼ਾਂ ਮਿ੍ਤਕਾ ਸੁਨੀਤਾ ਦੇ ਭਰਾ ਹੈਬੋਵਾਲ ਵਾਸੀ ਰਾਜੇਸ਼ ਕੁਮਾਰ ਨੂੰ ਸੌਂਪ ਦਿੱਤੀਆਂ। ਜਿਨ੍ਹਾਂ ਦਾ ਦੇਰ ਸ਼ਾਮ ਅੰਤਮ ਸਸਕਾਰ ਕਰ ਦਿੱਤਾ ਗਿਆ। ਪੋਸਟਮਾਰਟਮ ਦੌਰਾਨ ਦੋ ਰਿਸ਼ਤੇਦਾਰ ਮੌਜੂਦ ਰਹੇ ਪਰ ਉਹ ਗੱਲਬਾਤ ਕਰਨ ਤੋਂ ਨਾਂਹ ਕਰਦੇ ਰਹੇ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਰਾਜੀਵ ਸੁੰਡਾ ਦੀ ਗਿ੍ਫ਼ਤਾਰੀ ਲਈ ਪੁਲਿਸ ਦੀਆਂ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਬੁੱਧਵਾਰ ਫੋਰੈਂਸਿਕ ਟੀਮ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਕ੍ਰਾਈਮ ਸੀਨ ਦਾ ਜਾਇਜ਼ਾ ਲਿਆ। ਉੱਥੋਂ ਜਾਂਚ ਲਈ ਖੂਨ ਦੇ ਸੈਂਪਲ ਕਬਜ਼ੇ 'ਚ ਲੈ ਕੇ ਲੈਬ 'ਚ ਭੇਜ ਦਿੱਤੇ। ਏਸੀਪੀ ਵੈਸਟ ਗੁਰਪ੍ਰਰੀਤ ਸਿੰਘ ਨੇ ਕਿਹਾ ਕਿ ਦਿੱਕਤ ਇਸ ਗੱਲ ਦੀ ਹੈ ਕਿ ਮੁਲਜ਼ਮ ਆਪਣਾ ਮੋਬਾਈਲ ਨਾਲ ਲੈ ਕੇ ਨਹੀਂ ਗਿਆ ਸੀ। ਇਸ ਲਈ ਉਸ ਦੀ ਲੋਕੇਸ਼ਨ ਲਈ ਉਸ ਦੇ ਸੰਭਾਵਿਤ ਠਿਕਾਨਿਆਂ 'ਤੇ ਹੀ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਸ ਦੀ ਫੋਟੋ ਸੂਬੇ ਦੇ ਸਾਰੇ ਪੁਲਿਸ ਸਟੇਸ਼ਨਾਂ 'ਚ ਭੇਜ ਦਿੱਤੀ ਗਈ ਹੈ। ਜਲਦੀ ਹੀ ਉਸ ਦਾ ਸੁਰਾਗ ਲਾ ਲਿਆ ਜਾਵੇਗਾ।