ਸੰਜੀਵ ਗੁਪਤਾ, ਜਗਰਾਓਂ

ਜਗਰਾਓਂ ਸੀਆਈਏ ਸਟਾਫ ਦੀ ਪੁਲਿਸ ਨੇ ਚੋਰੀ, ਲੁੱਟਾਂ ਖੋਹਾਂ, ਨਸ਼ਾ ਸਮੱਗਲਿੰਗ ਅਤੇ ਲੜਾਈ ਝਗੜਿਆਂ 'ਚ ਸ਼ਾਮਲ ਮੋਟਰਸਾਈਕਲ ਸਵਾਰ ਨੂੰ ਡੱਬ 'ਚ ਰਿਵਾਲਵਰ ਪਾ ਕੇ ਘੁੰਮਦਿਆਂ ਗਿ੍ਫਤਾਰ ਕੀਤਾ। ਇਸ ਉਪਰੰਤ ਪੁੱਛਗਿੱਛ ਤੋਂ ਬਾਅਦ ਉਸ ਵੱਲੋਂ ਝਾੜੀਆਂ 'ਚ ਲਕੋਇਆ ਇੱਕ ਦੇਸੀ ਪਿਸਤੌਲ ਵੀ ਬਰਾਮਦ ਕੀਤਾ। ਗਿ੍ਫਤਾਰ ਮੋਟਰਸਾਈਕਲ ਸਵਾਰ ਵੱਲੋਂ ਇਲਾਕੇ ਵਿਚ ਵਾਰਦਾਤ ਨੂੰ ਅੰਜਾਮ ਦੇਣ ਲਈ ਅਸਲਾ ਇਕੱਠਾ ਕਰ ਕੇ ਰੈਕੀ ਕੀਤੀ ਜਾ ਰਹੀ ਸੀ। ਐੱਸਐੱਸਪੀ ਚਰਨਜੀਤ ਸਿੰਘ ਸੋਹਲ ਅਤੇ ਐੱਸਪੀ (ਡੀ) ਵਰਿੰਦਰਜੀਤ ਸਿੰਘ ਥਿੰਦ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਸਿਮਰਜੀਤ ਸਿੰਘ ਦੀ ਅਗਵਾਈ ਵਿਚ ਏਐੱਸਆਈ ਸੁਰਜੀਤ ਸਿੰਘ ਦੀ ਅਗਵਾਈ 'ਚ ਪੁਲਿਸ ਪਾਰਟੀ ਵੱਲੋਂ ਪੁੱਲ ਸੂਆ ਗੁਰੂਸਰ ਕਾਉਂਕੇ ਵਿਖੇ ਨਾਕੇਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਇਕ ਮੋਟਰਸਾਈਕਲ ਸਵਾਰ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਲੱਗਾ ਤਾਂ ਪੁਲਿਸ ਪਾਰਟੀ ਨੇ ਉਸ ਨੂੰ ਗਿ੍ਫਤਾਰ ਕਰ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਦੀ ਡੱਬ ਵਿਚੋਂ ਇਕ ਰਿਵਾਲਵਰ 32 ਬੋਰ ਅਤੇ 5 ਰੌਂਦ ਬਰਾਮਦ ਹੋਏ। ਗਿ੍ਫਤਾਰ ਕੀਤੇ ਜਸਵਿੰਦਰ ਸਿੰਘ ਵਾਸੀ ਕੋਠੇ ਹਰੀ ਸਿੰਘ ਤੋਂ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਉਸ ਖ਼ਿਲਾਫ਼ ਪਹਿਲਾਂ ਵੀ 3 ਮੁਕੱਦਮੇ ਦਰਜ ਹਨ, ਜਿਨ੍ਹਾਂ ਵਿਚੋਂ ਉਹ ਐੱਨਡੀਪੀਐੱਸ ਐਕਟ ਤਹਿਤ ਥਾਣਾ ਸਦਰ ਜਗਰਾਓਂ 'ਚੋਂ ਭਗੌੜਾ ਹੈ।

-----

-ਸੁਨਿਆਰੇ ਨੂੰ ਲੁੱਟਣ ਆਏ ਚਾਰਾਂ 'ਚੋਂ ਇਕ ਗਿ੍ਫ਼ਤਾਰ

ਮਹੀਨਾ ਪਹਿਲਾਂ ਜੋਧਾਂ ਦੇ ਮੇਨ ਬਾਜ਼ਾਰ 'ਚ ਦੁਰਗਾ ਜਿਊਲਰਜ਼ ਸ਼ੋਅ ਰੂਮ 'ਤੇ ਹਥਿਆਰਾਂ ਨਾਲ ਲੈਸ ਹੋ ਕੇ ਲੁੱਟਣ ਦੇ ਮਾਮਲੇ ਵਿਚ ਵੀ ਪੁਲਿਸ ਨੇ ਇਕ ਵਿਅਕਤੀ ਨੂੰ ਰਾਈਫਲ ਸਮੇਤ ਗਿ੍ਫ਼ਤਾਰ ਕਰ ਲਿਆ ਅਤੇ ਉਸ ਦੇ 3 ਹੋਰ ਸਾਥੀਆਂ ਦੀ ਸ਼ਨਾਖਤ ਕਰ ਲਈ ਗਈ। ਐੱਸਐੱਸਪੀ ਸੋਹਲ ਨੇ ਦੱਸਿਆ ਕਿ ਇਸ ਮਾਮਲੇ ਵਿਚ ਏਐੱਸਆਈ ਗੁਰਮੀਤ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਬਿਕਰਮਜੀਤ ਸਿੰਘ ਉਰਫ ਬਿੱਟੂ ਵਾਸੀ ਟੂਸਾ ਨੂੰ ਲੁੱਟ ਦੀ ਘਟਨਾ ਮੌਕੇ ਇਸਤੇਮਾਲ ਕੀਤੀ 12 ਬੋਰ ਛੋਟੀ ਬੇਰਲ ਸਮੇਤ ਗਿ੍ਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਉਸ ਦੇ 3 ਹੋਰ ਸਾਥੀਆਂ ਆਕਾਸ਼ਦੀਪ ਸਿੰਘ ਉਰਫ ਕਾਂਸੀ ਵਾਸੀ ਪੱਖੋਵਾਲ, ਮਨਪ੍ਰਰੀਤ ਸਿੰਘ ਉਰਫ ਮਨੀ ਵਾਸੀ ਨਾਰੰਗਵਾਲ, ਗੁਰਦੀਪ ਸਿੰਘ ਉਰਫ ਦੀਪੂ ਵਾਸੀ ਲਤਾਲਾ ਨੂੰ ਵੀ ਨਾਮਜ਼ਦ ਕਰ ਲਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਨੂੰ ਵੀ ਜਲਦੀ ਗਿ੍ਫ਼ਤਾਰ ਕਰ ਲਿਆ ਜਾਵੇਗਾ।

-----

=ਮੁੱਲਾਂਪੁਰ ਪੁਲਿਸ ਵੱਲੋਂ ਭਗੌੜਾ ਕਾਬੂ

ਥਾਣਾ ਮੁੱਲਾਂਪੁਰ ਦਾਖਾ ਦੇ ਮੁਖੀ ਇੰਸਪੈਕਟਰ ਪ੍ਰਰੇਮ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ 6 ਸਾਲ ਪਹਿਲਾਂ ਦਰਜ ਚੋਰੀ ਦੇ ਮਾਮਲੇ ਵਿਚ ਭਗੌੜੇ ਸਰੂਪ ਸਿੰਘ ਵਾਸੀ ਮੁੱਲਾਂਪੁਰ ਨੂੰ ਗਿ੍ਫ਼ਤਾਰ ਕੀਤਾ।