ਕੁਲਵਿੰਦਰ ਸਿੰਘ ਰਾਏ, ਖੰਨਾ

ਕਿਸ਼ੋਰੀ ਲਾਲ ਜੇਠੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੰਨਾ ਦੇ ਕਲਰਕ ਤੇ ਪਿ੍ਰੰਸੀਪਲ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਸਿਹਤ ਵਿਭਾਗ ਵੱਲੋਂ ਹਰਕਤ 'ਚ ਆਉਂਦਿਆਂ ਅਧਿਆਪਕਾਂ ਦੇ ਕੋਰੋਨਾ ਟੈਸਟ ਕੀਤੇ ਗਏ ਹਨ। ਗੁਲਾਮ ਮੁਹੰਮਦ ਸਿਵਲ ਹਸਪਤਾਲ ਖੰਨਾ ਦੇ ਡਾ. ਮਨਪ੍ਰਰੀਤ ਬੈਨੀਪਾਲ ਤੇ ਡਾ. ਪ੍ਰਦੀਪ ਬੈਨੀਪਾਲ ਦੀ ਅਗਵਾਈ 'ਚ ਵੀਰਵਾਰ ਸਿਹਤ ਵਿਭਾਗ ਦੀ ਟੀਮ ਸਕੂਲ 'ਚ ਪੁੱਜੀ।ਸਿਹਤ ਵਿਭਾਗ ਦੀ ਟੀਮ 'ਚ ਸਟਾਫ ਨਰਸ ਮਨਦੀਪ ਕੌਰ, ਗੁਰਪ੍ਰਰੀਤ ਸਿੰਘ, ਮਨਪ੍ਰਰੀਤ ਸਿੰਘ ਤੇ ਸਤਿੰਦਰ ਸਿੰਘ ਸ਼ਾਮਲ ਸਨ, ਜਿਨ੍ਹਾਂ ਵਲੋਂ ਸਕੂਲ 'ਚ ਹਾਜ਼ਰ ਅਧਿਆਪਕਾਂ ਦੀ ਸੈਂਪਲਿੰਗ ਕੀਤੀ ਗਈ।ਸਿਹਤ ਵਿਭਾਗ ਦੀ ਟੀਮ ਨੇ ਦੱਸਿਆ ਕਿ ਸਕੂਲ ਦੇ 41 ਅਧਿਆਪਕਾਂ ਦੇ ਸੈਂਪਲ ਲਏ ਗਏ ਹਨ। ਇਨ੍ਹਾਂ 'ਚ ਸਰਕਾਰੀ ਮਿਡਲ ਸਕੂਲ ਰਤਨਹੇੜੀ ਤੇ ਸਰਕਾਰੀ ਹਾਈ ਸਕੂਲ ਭਾਦਲਾ ਦੇ ਅਧਿਆਪਕਾਂ ਦੀ ਵੀ ਸੈਂਪਲਿੰਗ ਸ਼ਾਮਲ ਹੈ। ਜਿਨ੍ਹਾਂ ਦੀ ਰਿਪੋਰਟ ਸੋਮਵਾਰ ਤਕ ਆਉਣ ਦੀ ਸੰਭਾਵਨਾ ਹੈ।