ਬਸੰਤ ਸਿੰਘ, ਲੁਧਿਆਣਾ : ਕੋਰੋਨਾ ਵਾਇਰਸ ਕਾਰਨ ਜ਼ਿਲ੍ਹੇ 'ਚ ਅੱਜ 5 ਮੌਤਾਂ ਹੋਈਆਂ ਹਨ ਅਤੇ 113 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਅੱਜ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿਚ ਦਾਖਲ 5 ਕੋਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋਈ ਹੈ। ਮਿ੍ਤਕਾਂ 'ਚ 2 ਜ਼ਿਲ੍ਹੇ ਨਾਲ ਸਬੰਧਿਤ ਹਨ ਜਦਕਿ ਇਕ ਮੌਤ ਜ਼ਿਲ੍ਹਾ ਬਠਿੰਡਾ, ਇਕ ਮੌਤ ਜ਼ਿਲ੍ਹਾ ਹਰਿਆਣਾ, ਇਕ ਮੌਤ ਰਾਜ ਜੰਮੂ ਕਸ਼ਮੀਰ ਨਾਲ ਸਬੰਧਿਤ ਹੈ। ਉਨ੍ਹਾਂ ਦੱਸਿਆ ਕਿ ਅੱਜ ਕੋਰੋਨਾ ਵਾਇਰਸ ਦੀਆਂ ਪਿਛਲੀਆਂ ਪੈਂਡਿੰਗ ਰਿਪੋਰਟਾਂ ਦੇ ਆਏ ਨਤੀਜਿਆਂ ਵਿਚੋਂ 113 ਨਵੇਂ ਮਾਮਲੇ ਸਾਹਮਣੇ ਆਏ ਹਨ ਇਨ੍ਹਾਂ ਮਾਮਲਿਆਂ ਵਿਚੋਂ 104 ਜ਼ਿਲ੍ਹੇ ਨਾਲ ਜਦਕਿ 9 ਮਾਮਲੇ ਬਾਹਰਲੇ ਜ਼ਿਲਿ੍ਹਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ। ਡਾ. ਬੱਗਾ ਨੇ ਦੱਸਿਆ ਕਿ ਇਕ 46 ਸਾਲਾ ਵਿਅਕਤੀ ਦੀ ਮੌਤ ਸਿਵਲ ਹਸਪਤਾਲ ਵਿਚ ਹੋਈ ਹੈ ਇਹ ਵਿਅਕਤੀ ਮਾਡਲ ਟਾਊਨ ਦਾ ਰਹਿਣ ਵਾਲਾ ਸੀ। ਇਕ 72 ਸਾਲਾ ਵਿਅਕਤੀ ਦੀ ਮੌਤ ਦੀਪਕ ਹਸਪਤਾਲ ਵਿਚ ਹੋਈ ਹੈ ਇਹ ਵਿਅਕਤੀ ਸੱਤਜੋਤ ਨਗਰ ਧਾਂਦਰਾਂ ਰੋਡ ਦਾ ਰਹਿਣ ਵਾਲਾ ਸੀ। ਜ਼ਿਲ੍ਹੇ ਨਾਲ ਸਬੰਧਿਤ ਕੋਰੋਨਾ ਪੀੜਤ ਮੌਤਾਂ ਦੀ ਗਿਣਤੀ 888 ਤਕ ਪਹੁੰਚ ਗਈ ਹੈ ਅਤੇ ਬਾਹਰਲੀਆਂ ਮੌਤਾਂ ਦਾ ਅੰਕੜਾਂ 375 ਤਕ ਪਹੁੰਚ ਚੁੱਕਾ ਹੈ। ਅੱਜ ਤਕ ਕੋਰੋਨਾ ਵਾਇਰਸ ਤੋਂ ਪੀੜਤ 20599 ਮਰੀਜ਼ਾਂ ਨੇ ਕੋਰੋਨਾ ਵਾਇਰਸ 'ਤੇ ਜਿੱਤ ਪ੍ਰਰਾਪਤ ਕੀਤੀ ਹੈ। ਸਿਹਤ ਵਿਭਾਗ ਵੱਲੋਂ ਅੱਜ 3314 ਸੈਂਪਲ ਜਾਂਚ ਲਈ ਭੇਜੇ ਗਏ ਹਨ। ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ 196 ਕੋਰੋਨਾ ਪੀੜਤਾਂ ਨੂੰ ਹੋਮਆਈਸੋਲੇਟ ਕੀਤਾ ਹੈ ਅਤੇ 644 ਲੋਕਾਂ ਨੂੰ ਹੋਮ ਆਈਸੋਲੇਟ ਕੀਤਾ ਹੈ।